ਵੈਨਕੂਵਰ, 10 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਹਲਕਾ ਸਰੀ ਪੈਨੋਰਮਾ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਰਾਇਨ ਟੈਪਰ ਵਲੋਂ ਆਪਣੀ ਚੋਣ ਮੁਹਿਮ ਨੂੰ ਮਘਾਉਂਦਿਆਂ ਇਕ ਚੋਣ ਰੈਲੀ 15150 -56 ਐਵਨਿਊ ਸਥਿਤ ਯੂਨਿਟ ਨੰਬਰ 101 ਵਿਚ ਕਰਵਾਈ ਗਈ, ਜਿਸ ਵਿਚ ਉਨ੍ਹਾਂ ਦੇ ਸਮਰਥਕਾਂ ਅਤੇ ਸਬੰਧੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਾਂਇਨ ਟੈਪਰ ਨੇ ਬ੍ਰਿਟਿਸ਼ ਕੋਲੰਬੀਆ ਦੀ ਸੱਤਾਧਰੀ ਪਾਰਟੀ ਐਨ.ਡੀ.ਪੀ. ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਨੂੰ ਸੂਬੇ ਦੇ ਲੋਕਾਂ ਤੇ ਬੇਲੋੜਾ ਆਰਥਿਕ ਬੋਝ ਦੱਸਦਿਆਂ ਕਿਹਾ ਕਿ ਇਸ ਗਲਤੀ ਦਾ ਖਾਮਿਆਜਾ ਐਨ.ਡੀ.ਪੀ. ਆਗੂਆਂ ਨੂੰ ਇਨਾਂ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਆਪਣੇ ਸਮੂਹ ਸਮਰਥਕਾਂ ਅਤੇ ਵੋਟਰਾਂ ਨੂੰ ਇਨਾਂ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਪੰਜਾਬੀ ਮੂਲ ਦੇ ਸਾਬਕਾ ਵਿਧਾਇਕ ਅਤੇ ਕੰਜ਼ਰਵੇਟਿਵ ਪਾਰਟੀ ਵਲੋਂ ਸਰੀ ਹਲਕੇ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਨੇ ਕਿਹਾ ਕਿ ਸੂਬੇ ਦੀ ਸੱਤਾ ਤੇ ਕਾਬਜ਼ ਐਨ.ਡੀ.ਪੀ. ਆਗੂਆਂ ਵਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਏ ਜਾਣ ਕਾਰਨ ਸੂਬੇ ਦੇ ਬਹੁਗਿਣਤੀ ਲੋਕ ਨਰਾਜ਼ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਰੀ ਦੇ ਲੋਕਾਂ ਨੂੰ ਹਸਪਤਾਲਾਂ ਸਮੇਤ ਹੋਰ ਮੁਢਲੀਆ ਸਹੂਲਤਾਂ ਦੀ ਬਹੁਤ ਲੋੜ ਹੈ ਪਰੰਤੂ ਐਨ.ਡੀ.ਪੀ. ਆਗੂਆਂ ਵਲੋਂ ਸਹੂਲਤਾਂ ਦਿਵਾਉਣ ਵੱਲ ਧਿਆਨ ਦੀ ਬਜਾਏ ਸੂਬੇ ਦੇ ਲੋਕਾਂ ਨੂੰ ਬੇਲੋੜੀਆਂ ਚੋਣਾਂ ਵਿਚ ਧਕੇਲ ਦਿੱਤਾ ਗਿਆ ਹੈ, ਜੋ ਕਿ ਗਲਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੀਸੀ ਵਿਧਾਨ ਸਭਾ ਚੋਣਾਂ ਦੌਰਾਨ ਕਂੰਸਰਵੇਟਿਵ ਪਾਰਟੀ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ, ਜਿਸ ਮਗਰੋਂ ਬੀਸੀ ਵਿਚ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ।
ਸਰੀ ਪੈਨੋਰਾਮਾ ਤੋਂ ਕੰਜ਼ਰਵੇਟਿਵ ਉਮੀਦਵਾਰ ਬਰਾਇਨ ਟੈਪਰ ਵਲੋਂ ਚੋਣ ਰੈਲੀ
ਵੈਨਕੂਵਰ, 10 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਹਲਕਾ ਸਰੀ ਪੈਨੋਰਮਾ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬਰਾਇਨ ਟੈਪਰ ਵਲੋਂ ਆਪਣੀ ਚੋਣ ਮੁਹਿਮ ਨੂੰ ਮਘਾਉਂਦਿਆਂ ਇਕ ਚੋਣ ਰੈਲੀ 15150 -56 ਐਵਨਿਊ ਸਥਿਤ ਯੂਨਿਟ ਨੰਬਰ 101 ਵਿਚ ਕਰਵਾਈ ਗਈ, ਜਿਸ ਵਿਚ ਉਨ੍ਹਾਂ ਦੇ ਸਮਰਥਕਾਂ ਅਤੇ ਸਬੰਧੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੌਕੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਾਂਇਨ ਟੈਪਰ ਨੇ ਬ੍ਰਿਟਿਸ਼ ਕੋਲੰਬੀਆ ਦੀ ਸੱਤਾਧਰੀ ਪਾਰਟੀ ਐਨ.
ਅਜੀਤ ਡੈਸਕ
11-10-2026