13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਐਡੀਲੇਡ ਓਵਲ ’ਚ ਟਰਬਨਜ਼ 4 ਆਸਟ੍ਰੇਲੀਆ’ ਦੀ ਨੈਸ਼ਨਜ਼ ਇਲੈਵਨ ਕ੍ਰਿਕਟ ਟੀਮ ਨੇ ਸ਼ਾਨਦਾਰ ਖੇਡ ਨਾਲ ਫਾਈਨਲ ’ਚ ਜਿੱਤ ਦਰਜ ਕੀਤੀ

ਐਡੀਲੇਡ, 12 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟਰੇਲੀਆ ਦੇ ਇਤਿਹਾਸਕ ਐਡੀਲੇਡ ਓਵਲ ਮੈਦਾਨ ’ਚ ਕਰਵਾਏ ਗਏ ਬਿਗੈਸਟ ਬੈਕਯਾਰਡ ਕ੍ਰਿਕਟ ਬੈਸ਼ 2026 ਟੂਰਨਾਮੈਂਟ ’ਚ ਐਡੀਲੇਡ ਗਲੇਡੀਏਟਰਜ਼ ਕ੍ਰਿਕਟ ਕਲੱਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਟਰਬਨਜ਼-4-ਆਸਟ੍ਰੇਲੀਆ ਦੀ ਨੈਸ਼ਨਜ਼ ਇਲੈਵਨ ਵਜੋਂ ਮੈਦਾਨ ’ਚ ਉਤਰੀ ਟੀਮ ਨੇ ਫਾਈਨਲ ਮੁਕਾਬਲੇ ’ਚ ਆਰਾਮਦਾਇਕ ਜਿੱਤ ਦਰਜ ਕਰਕੇ ਟਰਾਫ਼ੀ ਆਪਣੇ ਨਾਂਅ ਕੀਤੀ।

ਐਡੀਲੇਡ ਗਲੇਡੀਏਟਰਜ਼ ਟੀਮ ਨੇ ਕ੍ਰਿਕਟ ਬੈਸ਼ 2026 ਦਾ ਖ਼ਿਤਾਬ ਜਿੱਤਿਆ ਤੇ ਦੂਸਰੇ ਨੰਬਰ ਦੀ ਜੇਤੂ ਟੀਮ। 13-10-2026
ਐਡੀਲੇਡ, 12 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟਰੇਲੀਆ ਦੇ ਇਤਿਹਾਸਕ ਐਡੀਲੇਡ ਓਵਲ ਮੈਦਾਨ ’ਚ ਕਰਵਾਏ ਗਏ ਬਿਗੈਸਟ ਬੈਕਯਾਰਡ ਕ੍ਰਿਕਟ ਬੈਸ਼ 2026 ਟੂਰਨਾਮੈਂਟ ’ਚ ਐਡੀਲੇਡ ਗਲੇਡੀਏਟਰਜ਼ ਕ੍ਰਿਕਟ ਕਲੱਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਟਰਬਨਜ਼-4-ਆਸਟ੍ਰੇਲੀਆ ਦੀ ਨੈਸ਼ਨਜ਼ ਇਲੈਵਨ ਵਜੋਂ ਮੈਦਾਨ ’ਚ ਉਤਰੀ ਟੀਮ ਨੇ ਫਾਈਨਲ ਮੁਕਾਬਲੇ ’ਚ ਆਰਾਮਦਾਇਕ ਜਿੱਤ ਦਰਜ ਕਰਕੇ ਟਰਾਫ਼ੀ ਆਪਣੇ ਨਾਂਅ ਕੀਤੀ। ਟੀਮ ਦੇ ਕਪਤਾਨ ਨੇ ਇਸ ਜਿੱਤ ਨੂੰ ਖਿਡਾਰੀਆਂ ਦੀ ਮਿਹਨਤ, ਆਪਸੀ ਤਾਲਮੇਲ, ਦ੍ਰਿੜ੍ਹ ਇਰਾਦੇ ਅਤੇ ਇਕਜੁੱਟਤਾ ਦਾ ਨਤੀਜਾ ਕਰਾਰ ਦਿੰਦਿਆਂ ਸਮੁੱਚੀ ਟੀਮ ’ਤੇ ਮਾਣ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਤਿਹਾਸਕ ਐਡੀਲੇਡ ਓਵਲ ’ਚ ਖੇਡਣਾ ਅਤੇ ਉੱਥੇ ਚੈਂਪੀਅਨ ਬਣ ਕੇ ਟਰਾਫ਼ੀ ਚੁੱਕਣਾ ਟੀਮ ਦੇ ਹਰ ਖਿਡਾਰੀ ਲਈ ਜ਼ਿੰਦਗੀ ਭਰ ਯਾਦ ਰਹਿਣ ਵਾਲਾ ਅਨੁਭਵ ਹੈ।ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸਿਰਫ਼ ਕ੍ਰਿਕਟ ਮੁਕਾਬਲਾ ਹੀ ਨਹੀਂ ਸੀ, ਸਗੋਂ ਖੇਡ ਰਾਹੀਂ ਲੋਕਾਂ ਨੂੰ ਇਕਜੁੱਟ ਕਰਨ ਅਤੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ ਦਾ ਵੀ ਅਹਿਮ ਉਪਰਾਲਾ ਸੀ। ਇਸ ਸਮਾਗਮ ਰਾਹੀਂ ਕੈਂਸਰ ਕੌਂਸਲ ਐੱਸ.ਏ. ਅਤੇ ਮੈਂਟਲ ਹੈਲਥ ਰਿਸਰਚ ਫਾਊਂਡੇਸ਼ਨ ਦੇ ਕਾਰਜਾਂ ਦੀ ਹਮਾਇਤ ਕੀਤੀ ਗਈ। ਇਨ੍ਹਾਂ ਸੰਸਥਾਵਾਂ ਵੱਲੋਂ ਕ੍ਰਮਵਾਰ ਕੈਂਸਰ ਦੀ ਖੋਜ, ਰੋਕਥਾਮ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਦੇ ਨਾਲ-ਨਾਲ ਮਾਨਸਿਕ ਸਿਹਤ ਸਬੰਧੀ ਖੋਜ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।ਕਪਤਾਨ ਨੇ ਦੱਖਣੀ ਆਸਟ੍ਰੇਲੀਆ ਕ੍ਰਿਕਟ ਐਸੋਸੀਏਸ਼ਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਸ ਨੇ ਇਸ ਸ਼ਾਨਦਾਰ ਟੂਰਨਾਮੈਂਟ ਦਾ ਪ੍ਰਬੰਧ ਕਰਕੇ ਕ੍ਰਿਕਟ ਭਾਈਚਾਰੇ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਅਤੇ ਸਮਾਜਿਕ ਭਲਾਈ ਦੇ ਕਾਰਜਾਂ ਲਈ ਸਾਂਝਾ ਉਪਰਾਲਾ ਕੀਤਾ। ਇਸ ਮੌਕੇ ‘ਟਰਬਨਜ਼-4-ਆਸਟ੍ਰੇਲੀਆ’ ਦੇ ਅਮਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਿਨਹਾਸ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਕਪਤਾਨ ਨੇ ਕਿਹਾ ਕਿ ਟਰਾਫ਼ੀ ਜਿੱਤਣਾ ਨਿਸ਼ਚਿਤ ਤੌਰ ’ਤੇ ਵੱਡੀ ਪ੍ਰਾਪਤੀ ਹੈ।
ਪਿਛਲੀ ਖ਼ਬਰ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ’ਤੇ ਟਰੰਪ ਦਾ ਤਿੱਖਾ ਬਿਆਨ ਅਗਲੀ ਖ਼ਬਰ ਕੈਲਗਰੀ ਵਿਖੇ ਬਾਬਾ ਬੁੱਢਾ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।