16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲੈਥਮ ਦੇ ਬੱਚਿਆਂ ਦੇ ਫੁੱਟਬਾਲ ਕਲੱਬ ’ ਚੋਂ 2.80 ਲੱਖ ਡਾਲਰ ਦੀ ਚੋਰੀ

ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਨਿਊਯਾਰਕ ਸੂਬੇ ਦੇ ਲੈਥਮ ਇਲਾਕੇ ਵਿਚ ਬੱਚਿਆਂ ਦੇ ਫੁੱਟਬਾਲ ਕਲੱਬ ਦੇ ਪੈਸੇ ਨਿੱਜੀ ਖਰਚਿਆਂ ਲਈ ਵਰਤਣ ਵਾਲੇ ਸਾਬਕਾ ਖਜ਼ਾਨਚੀ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੇਨੈਂਡਜ਼ ਦੇ ਰਹਿਣ ਵਾਲੇ 55 ਸਾਲਾ ਵਿਲੀਅਮ ਨੇਵਿਨਸ ਵਜੋਂ ਹੋਈ ਹੈ।

ਵਿਲੀਅਮ ਨੇਵਿਨਸ 16-10-2026
ਨਿਊਯਾਰਕ, 15 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਨਿਊਯਾਰਕ ਸੂਬੇ ਦੇ ਲੈਥਮ ਇਲਾਕੇ ਵਿਚ ਬੱਚਿਆਂ ਦੇ ਫੁੱਟਬਾਲ ਕਲੱਬ ਦੇ ਪੈਸੇ ਨਿੱਜੀ ਖਰਚਿਆਂ ਲਈ ਵਰਤਣ ਵਾਲੇ ਸਾਬਕਾ ਖਜ਼ਾਨਚੀ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮੇਨੈਂਡਜ਼ ਦੇ ਰਹਿਣ ਵਾਲੇ 55 ਸਾਲਾ ਵਿਲੀਅਮ ਨੇਵਿਨਸ ਵਜੋਂ ਹੋਈ ਹੈ। ਅਲਬਾਨੀ ਕਾਊਂਟੀ ਦੇ ਸਰਕਾਰੀ ਵਕੀਲ ਦਫ਼ਤਰ ਮੁਤਾਬਕ ਨੇਵਿਨਸ ਨੇ 2017 ਤੋਂ 2022 ਤੱਕ ਲੈਥਮ ਸਰਕਲ ਸੌਕਰ ਕਲੱਬ ਦੇ ਖਾਤੇ ਵਿਚੋਂ ਪੈਸੇ ਕਢਵਾ ਕੇ ਆਪਣੇ ਨਿੱਜੀ ਅਤੇ ਕਾਰੋਬਾਰੀ ਖਾਤਿਆਂ ਵਿਚ ਜਮ੍ਹਾਂ ਕਰਵਾਏ। ਉਸ ਨੇ ਇਹ ਰਕਮ ਘਰ ਦੀ ਮੁਰੰਮਤ, ਕ੍ਰੈਡਿਟ ਕਾਰਡਾਂ ਦੇ ਬਿੱਲਾਂ, ਘਰੇਲੂ ਖਰਚਿਆਂ, ਆਪਣੇ ਖਾਣ-ਪੀਣ ਦੇ ਕਾਰੋਬਾਰ ਅਤੇ ਪਰਿਵਾਰਕ ਮੈਂਬਰਾਂ ਦੇ ਸਿਹਤ ਬੀਮੇ ਲਈ ਵਰਤੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਲੱਬ ਦੇ ਨਵੇਂ ਪ੍ਰਧਾਨ ਨੂੰ ਹਿਸਾਬ-ਕਿਤਾਬ ਵਿਚ ਗੜਬੜ ਨਜ਼ਰ ਆਈ। ਇਸ ਤੋਂ ਬਾਅਦ ਕੋਲੋਨੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਪੈਸਿਆਂ ਦੀ ਹੇਰਾਫੇਰੀ ਦਾ ਖੁਲਾਸਾ ਹੋਇਆ। ਨੇਵਿਨਸ ਨੇ ਅਲਬਾਨੀ ਕਾਊਂਟੀ ਦੀ ਅਦਾਲਤ ਵਿਚ ਦੂਜੇ ਦਰਜੇ ਦੀ ਵੱਡੀ ਚੋਰੀ ਦਾ ਦੋਸ਼ ਕਬੂਲ ਕੀਤਾ ਹੈ। ਉਸ ਨੂੰ ਇਕ ਸਾਲ ਅੱਠ ਮਹੀਨੇ ਤੋਂ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਦੇ ਨਾਲ ਹੀ ਉਸ ਨੂੰ ਕਲੱਬ ਦੇ 2 ਲੱਖ 80 ਹਜ਼ਾਰ 485 ਡਾਲਰ ਵਾਪਸ ਕਰਨੇ ਪੈਣਗੇ। ਅਦਾਲਤ ਵਲੋਂ 6 ਜਨਵਰੀ 2027 ਨੂੰ ਸਜ਼ਾ ਸੁਣਾਈ ਜਾਵੇਗੀ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ’ ਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਵਲੋਂ ਸਖ਼ਤ ਰੋਸ ਅਗਲੀ ਖ਼ਬਰ ਮੱਧਕਾਲੀ ਚੋਣਾਂ ਤੋਂ ਪਹਿਲਾਂ ਟਰੰਪ ਦੇ ਵੱਡੇ ਐਲਾਨ , 5 ਹਜ਼ਾਰ ਡਾਲਰ ਦੇ ਚੈੱਕਾਂ ਦਾ ਵਾਅਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।