ਕੈਲਗਰੀ ਵਿਚ ਟਰਾਂਜ਼ਿਟ ਬੱਸਾਂ ਦੀ ਭਿਆਨਕ ਟੱਕਰ-3 ਦੀ ਮੌਤ, ਕਈ ਜ਼ਖ਼ਮੀ
ਕੈਲਗਰੀ, 16 ਅਕਤੂਬਰ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕੈਲਗਰੀ ਸ਼ਹਿਰ ਦੇ ਉੱਤਰੀ ਹਿੱਸੇ ਦੀ ਇਕ ਰੁਝੇਵੇਂ ਭਰੀ ਸੜਕ ’ਤੇ ਵਾਪਰੇ ਇਕ ਲੜੀਵਾਰ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਅਤੇ 10 ਹੋਰਾਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਇਸ ਹਾਦਸੇ ਦੌਰਾਨ ਕੈਲਗਰੀ ਟਰਾਂਜ਼ਿਟ ਦੀਆਂ ਦੋ ਬੱਸਾਂ ਨੂੰ ਅੱਗ ਲੱਗ ਗਈ।
ਅਜੀਤ ਡੈਸਕ
17-10-2026