21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਬਰਤਾਨੀਆ ਵਿਚ ਪ੍ਰਾਈਵੇਟ ਪਾਰਕਿੰਗ ਜੁਰਮਾਨਿਆਂ ਖ਼ਿਲਾਫ਼ ਅਪੀਲ ਕਰਨ ਲਈ ਡਰਾਈਵਰਾਂ ਨੂੰ ਮਿਲਣਗੇ ਨਵੇਂ ਅਧਿਕਾਰ

ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਸਰਕਾਰ ਨੇ ਪ੍ਰਾਈਵੇਟ ਕਾਰ ਪਾਰਕਿੰਗ ਕੰਪਨੀਆਂ ਵਲੋਂ ਲਗਾਏ ਜਾਂਦੇ ਬੇਇਨਸਾਫ਼ੀ ਵਾਲੇ ਜੁਰਮਾਨਿਆਂ ਤੋਂ ਡਰਾਈਵਰਾਂ ਨੂੰ ਰਾਹਤ ਦੇਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤਹਿਤ ਡਰਾਈਵਰਾਂ ਨੂੰ ਜੁਰਮਾਨਿਆਂ ਖ਼ਿਲਾਫ਼ ਅਪੀਲ ਕਰਨ ਦੇ ਵਧੇਰੇ ਅਧਿਕਾਰ ਮਿਲਣਗੇ।

ਅਜੀਤ ਡੈਸਕ 21-10-2026
ਲੰਡਨ, 20 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਸਰਕਾਰ ਨੇ ਪ੍ਰਾਈਵੇਟ ਕਾਰ ਪਾਰਕਿੰਗ ਕੰਪਨੀਆਂ ਵਲੋਂ ਲਗਾਏ ਜਾਂਦੇ ਬੇਇਨਸਾਫ਼ੀ ਵਾਲੇ ਜੁਰਮਾਨਿਆਂ ਤੋਂ ਡਰਾਈਵਰਾਂ ਨੂੰ ਰਾਹਤ ਦੇਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਤਹਿਤ ਡਰਾਈਵਰਾਂ ਨੂੰ ਜੁਰਮਾਨਿਆਂ ਖ਼ਿਲਾਫ਼ ਅਪੀਲ ਕਰਨ ਦੇ ਵਧੇਰੇ ਅਧਿਕਾਰ ਮਿਲਣਗੇ।ਨਵੇਂ ਪ੍ਰਾਈਵੇਟ ਪਾਰਕਿੰਗ ਕੋਡ ਆਫ਼ ਪ੍ਰੈਕਟਿਸ ਅਨੁਸਾਰ ਡਰਾਈਵਰਾਂ ਨੂੰ ਕਾਰ ਪਾਰਕ ਵਿਚ ਦਾਖ਼ਲ ਹੋਣ ਤੋਂ ਬਾਅਦ ਇਹ ਫ਼ੈਸਲਾ ਕਰਨ ਲਈ ਘੱਟੋ-ਘੱਟ 5 ਮਿੰਟ ਮਿਲਣਗੇ ਕਿ ਉਨ੍ਹਾਂ ਨੇ ਉਥੇ ਗੱਡੀ ਖੜ੍ਹੀ ਕਰਨੀ ਹੈ ਜਾਂ ਨਹੀਂ। ਇਸ ਤੋਂ ਇਲਾਵਾ ਪਾਰਕਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ 10 ਮਿੰਟ ਬਿਨਾਂ ਜੁਰਮਾਨੇ ਦੇ ਕਾਰ ਪਾਰਕ ਵਿਚੋਂ ਬਾਹਰ ਨਿਕਲਣ ਲਈ ਮਿਲਣਗੇ।ਸਰਕਾਰ ਅਨੁਸਾਰ ਗੱਡੀ ਖ਼ਰਾਬ ਹੋਣ, ਮੈਡੀਕਲ ਐਮਰਜੈਂਸੀ, ਪਾਰਕਿੰਗ ਟਿਕਟ ਮਸ਼ੀਨ ਖ਼ਰਾਬ ਹੋਣ ਜਾਂ ਰਸਤਾ ਪੁੱਛਣ ਲਈ ਥੋੜ੍ਹੀ ਦੇਰ ਰੁਕਣ ਵਰਗੇ ਮਾਮਲਿਆਂ ਵਿਚ ਡਰਾਈਵਰ ਸਬੂਤ ਪੇਸ਼ ਕਰਕੇ ਜੁਰਮਾਨਾ ਰੱਦ ਕਰਵਾ ਸਕਣਗੇ।ਇਸੇ ਤਰ੍ਹਾਂ ਪਾਰਕਿੰਗ ਪਰਮਿਟ ਲਗਾਉਣਾ ਭੁੱਲ ਜਾਣ, ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਗ਼ਲਤ ਭਰਨ ਜਾਂ ਮਸ਼ੀਨ ਵਿਚ ਨੰਬਰ ਦੀ ਪੁਸ਼ ਟੀ ਨਾ ਕਰਨ ਵਰਗੀਆਂ ਛੋਟੀਆਂ ਗ਼ਲਤੀਆਂ ਲਈ ਅਪੀਲ ਤੋਂ ਬਾਅਦ ਵੱਧ ਤੋਂ ਵੱਧ 20 ਪੌਂਡ ਜੁਰਮਾਨਾ ਲੱਗ ਸਕੇਗਾ। ਹੋਰ ਪ੍ਰਾਈਵੇਟ ਪਾਰਕਿੰਗ ਜੁਰਮਾਨਿਆਂ ਦੀ ਵੱਧ ਤੋਂ ਵੱਧ ਹੱਦ 100 ਪੌਂਡ ਹੀ ਰੱਖੀ ਗਈ ਹੈ।ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਕਿਹਾ ਕਿ ਕੁਝ ਮਿੰਟ ਦੇਰੀ ਹੋਣ ਜਾਂ ਗੱਡੀ ਦਾ ਨੰਬਰ ਗ਼ਲਤ ਲਿਖਣ ਕਾਰਨ ਲੋਕਾਂ ਨੂੰ ਭਾਰੀ ਜੁਰਮਾਨੇ ਨਹੀਂ ਭੁਗਤਣੇ ਚਾਹੀਦੇ।ਇਹ ਨਿਯਮ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਵਿੱਚ ਲਾਗੂ ਹੋਣਗੇ। ਨਵੇਂ ਕੋਡ ਨੂੰ ਸੰਸਦੀ ਜਾਂਚ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਫਿਲਹਾਲ ਇਸ ਦੇ ਲਾਗੂ ਹੋਣ ਦੀ ਪੱਕੀ ਤਰੀਕ ਨਹੀਂ ਦਿੱਤੀ ਗਈ।ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਪ੍ਰਾਈਵੇਟ ਪਾਰਕਿੰਗ ਕੰਪਨੀਆਂ ਦੀ ਡੀ.ਵੀ.ਐੱਲ.ਏ. ਦੇ ਡਾਟਾਬੇਸ ਤੱਕ ਪਹੁੰਚ ਬੰਦ ਕੀਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਏ . ਆਈ . ਕਾਰਨ ਪੜ੍ਹਾਈ ਦੀ ਡੂੰਘੀ ਸਮਝ ਪ੍ਰਭਾਵਿਤ ਹੋਣ ਦਾ ਡਰ , 82 ਫ਼ੀਸਦੀ ਭਾਰਤੀ ਵਿਦਿਆਰਥੀ ਚਿੰਤਤ - ਰਿਪੋਰਟ ਅਗਲੀ ਖ਼ਬਰ ਅਮਰੀਕਾ ਵਿਚ ਯੂਕਰੇਨ ਤੇ ਸੂਡਾਨ ਦੇ ਇਕ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਵੱਡੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।