ਐਬਟਸਫੋਰਡ, 23 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਡਾਕ ਵਿਭਾਗ ‘ਕੈਨੇਡਾ ਪੋਸਟ’ ਨੇ 8 ਨਵੰਬਰ ਨੂੰ ਆ ਰਹੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ’ਤੇ ਡਾਕ ਟਿਕਟ ਜਾਰੀ ਕੀਤੀ ਹੈ। ਦੀਵਾਲੀ ਦੀ ਇਹ ਡਾਕ ਟਿਕਟ ਉੱਘੀ ਡਿਜ਼ਾਈਨਰ ਕਰਿਸਟੀਨ ਡੋ ਤੇ ਭਾਰਤੀ ਡਿਜ਼ਾਈਨਰ ਰਾਧਾ ਜੋਸ਼ੀ ਵਲੋਂ ਤਿਆਰ ਕੀਤੀ ਗਈ ਹੈ, ਜਿਸ ਉੱਪਰ ਹਿੰਦੀ ਤੇ ਅੰਗਰੇਜ਼ੀ ’ਚ ਦੀਵਾਲੀ ਲਿਖਿਆ ਹੋਇਆ ਹੈ ਅਤੇ ਤਸਵੀਰ ’ਚ ਇਕ ਔਰਤ ਆਪਣੇ ਹੱਥਾਂ ’ਚ ਸੂਈ ਧਾਗਾ ਲੈ ਕੇ ਗੇਂਦੇ ਦੇ ਫੁੱਲਾਂ ਅਤੇ ਅੰਬ ਦੇ ਪੱਤਿਆਂ ਨੂੰ ਪਰੋਂਦੀ ਹੋਈ ਦਿਖਾਈ ਗਈ ਹੈ। ਇਕ ਟਿਕਟ ਦੀ ਕੀਮਤ 1 ਡਾਲਰ 24 ਸੈਂਟ ਭਾਵ ਤਕਰੀਬਨ 85 ਰੁਪਏ ਰੱਖੀ ਗਈ ਹੈ ਤੇ ਕੈਨੇਡਾ ਪੋਸਟ ਵਲੋਂ ਇਹ ਦੀਵਾਲੀ ਦੀਆਂ 3 ਲੱਖ ਟਿਕਟਾਂ ਛਪਵਾਈਆਂ ਗਈਆਂ ਹਨ। ਇਸ ਦੌਰਾਨ ਐਬਟਸਫੋਰਡ ਸਿਟੀ ਕੌਂਸਲ ਨੇ ਸ਼ਹਿਰ ’ਚ ਪਟਾਕੇ ਤੇ ਆਤਿਸ਼ਬਾਜ਼ੀ ਵੇਚਣ ਤੇ ਚਲਾਉਣ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ ਤੇ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 50 ਹਜ਼ਾਰ ਡਾਲਰ ਭਾਵ 34 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।
ਕੈਨੇਡਾ ’ਚ ਦੀਵਾਲੀ ਦੀ ਡਾਕ ਟਿਕਟ ਜਾਰੀ
ਐਬਟਸਫੋਰਡ, 23 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਡਾਕ ਵਿਭਾਗ ‘ਕੈਨੇਡਾ ਪੋਸਟ’ ਨੇ 8 ਨਵੰਬਰ ਨੂੰ ਆ ਰਹੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ’ਤੇ ਡਾਕ ਟਿਕਟ ਜਾਰੀ ਕੀਤੀ ਹੈ। ਦੀਵਾਲੀ ਦੀ ਇਹ ਡਾਕ ਟਿਕਟ ਉੱਘੀ ਡਿਜ਼ਾਈਨਰ ਕਰਿਸਟੀਨ ਡੋ ਤੇ ਭਾਰਤੀ ਡਿਜ਼ਾਈਨਰ ਰਾਧਾ ਜੋਸ਼ੀ ਵਲੋਂ ਤਿਆਰ ਕੀਤੀ ਗਈ ਹੈ, ਜਿਸ ਉੱਪਰ ਹਿੰਦੀ ਤੇ ਅੰਗਰੇਜ਼ੀ ’ਚ ਦੀਵਾਲੀ ਲਿਖਿਆ ਹੋਇਆ ਹੈ ਅਤੇ ਤਸਵੀਰ ’ਚ ਇਕ ਔਰਤ ਆਪਣੇ ਹੱਥਾਂ ’ਚ ਸੂਈ ਧਾਗਾ ਲੈ ਕੇ ਗੇਂਦੇ ਦੇ ਫੁੱਲਾਂ ਅਤੇ ਅੰਬ ਦੇ ਪੱਤਿਆਂ ਨੂੰ ਪਰੋਂਦੀ ਹੋਈ ਦਿਖਾਈ ਗਈ ਹੈ।
ਅਜੀਤ ਡੈਸਕ
24-10-2026