26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਜੌਹਨ ਸਵਿਨੀ ਨੇ ਗਾਂਧੀ ਦੀਆਂ ਚਾਰ ਇਤਿਹਾਸਕ ਚਿੱਠੀਆਂ ਦੀਆਂ ਨਕਲਾਂ ਸਾਬਰਮਤੀ ਆਸ਼ਰਮ ਨੂੰ ਸੌਂਪੀਆਂ

ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਦੀਆਂ ਚਾਰ ਇਤਿਹਾਸਕ ਚਿੱਠੀਆਂ ਦੀਆਂ ਨਕਲਾਂ ਭੇਟ ਕੀਤੀਆਂ। ਗਾਂਧੀ ਨੇ ਇਹ ਚਿੱਠੀਆਂ 1930ਵਿਆਂ ਦੌਰਾਨ ਫਿਲਿਪ ਕੈਰ, ਜਿਨ੍ਹਾਂ ਨੂੰ ਲਾਰਡ ਲੋਥੀਅਨ ਵਜੋਂ ਜਾਣਿਆ ਜਾਂਦਾ ਸੀ, ਨੂੰ ਲਿਖੀਆਂ ਸਨ।

ਅਜੀਤ ਡੈਸਕ 26-10-2026
ਗਲਾਸਗੋ, 25 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਫਸਟ ਮਨਿਸਟਰ (ਮੁੱਖ ਮੰਤਰੀ) ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਵਿਖੇ ਮਹਾਤਮਾ ਗਾਂਧੀ ਦੀਆਂ ਚਾਰ ਇਤਿਹਾਸਕ ਚਿੱਠੀਆਂ ਦੀਆਂ ਨਕਲਾਂ ਭੇਟ ਕੀਤੀਆਂ। ਗਾਂਧੀ ਨੇ ਇਹ ਚਿੱਠੀਆਂ 1930ਵਿਆਂ ਦੌਰਾਨ ਫਿਲਿਪ ਕੈਰ, ਜਿਨ੍ਹਾਂ ਨੂੰ ਲਾਰਡ ਲੋਥੀਅਨ ਵਜੋਂ ਜਾਣਿਆ ਜਾਂਦਾ ਸੀ, ਨੂੰ ਲਿਖੀਆਂ ਸਨ। ਇਨ੍ਹਾਂ ਵਿਚ ਭਾਰਤੀ ਸੰਘ ਦੀ ਤਜਵੀਜ਼ ਅਤੇ ਅਹਿੰਸਾ ਬਾਰੇ ਵਿਚਾਰ ਦਰਜ ਹਨ। ਚਿੱਠੀਆਂ ਆਸ਼ਰਮ ਦੇ ਸੰਭਾਲ ਅਤੇ ਯਾਦਗਾਰੀ ਟਰੱਸਟ ਨੂੰ ਸੌਂਪਣ ਸਮੇਂ ਟਰੱਸਟੀ ਨਿਤਿਨ ਸ਼ੁਕਲਾ ਅਤੇ ਆਸ਼ਰਮ ਦੇ ਪੁਨਰਵਿਕਾਸ ਨਾਲ ਜੁੜੇ ਆਈ.ਪੀ. ਗੌਤਮ ਹਾਜ਼ਰ ਸਨ। ਇਹ ਚਿੱਠੀਆਂ ਸਕਾਟਲੈਂਡ ਦੇ ਕੌਮੀ ਅਭਿਲੇਖਾਗਾਰ ਵਿਚ ਸੰਭਾਲੀਆਂ ਹੋਈਆਂ ਹਨ। ਆਸ਼ਰਮ ਵਲੋਂ ਵੀ ਸਵਿਨੀ ਨੂੰ ਲਾਰਡ ਲੋਥੀਅਨ ਦੀ ਗਾਂਧੀ ਦੇ ਨਾਂਅ ਲਿਖੀ ਚਿੱਠੀ ਦੀ ਨਕਲ ਭੇਟ ਕੀਤੀ ਗਈ। ਸਵਿਨੀ ਨੇ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਨਿਵਾਸ ‘ਹਿਰਦੇ ਕੁੰਜ’ ਵਿਖੇ ਚਰਖਾ ਚਲਾ ਕੇ ਸੂਤ ਕੱਤਣ ਦੀ ਪ੍ਰਕਿਰਿਆ ਜਾਣੀ। ਆਸ਼ਰਮ ਦੀ ਯਾਤਰੀ ਪੁਸਤਕ ਵਿਚ ਸਵਿਨੀ ਨੇ ਗਾਂਧੀ ਦੇ ਜੀਵਨ ਅਤੇ ਮਨੁੱਖਤਾ ਲਈ ਯੋਗਦਾਨ ਨੂੰ ਦਰਸਾਉਂਦੇ ਇਸ ਕੇਂਦਰ ਦੀ ਫੇਰੀ ਨੂੰ ਵੱਡਾ ਮਾਣ ਦੱਸਿਆ। ਉਨ੍ਹਾਂ ਨੇ ਸਕਾਟਲੈਂਡ ਵਿਚ ਸੰਭਾਲੀਆਂ ਚਿੱਠੀਆਂ ਦੀਆਂ ਨਕਲਾਂ ਆਸ਼ਰਮ ਨਾਲ ਸਾਂਝੀਆਂ ਕਰਨ ’ਤੇ ਖ਼ੁਸ਼ੀ ਪ੍ਰਗਟਾਈ।
ਪਿਛਲੀ ਖ਼ਬਰ ਐਡੀਲੇਡ ਦੇ ਪਾਰਕ ਥੀਏਟਰ ਵਿਚ ‘ ਪੋਸਟਮਾਰਟਮ ’ ਨਾਟਕ ਦਾ ਸ਼ਾਨਦਾਰ ਸ਼ੋਅ ਅਗਲੀ ਖ਼ਬਰ ਬਰਤਾਨੀਆ ਨੂੰ ਅਗਲੇ 1,000 ਦਿਨਾਂ ਵਿਚ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ-ਰੱਖਿਆ ਮੰਤਰੀ ਵੈੱਸ ਸਟ੍ਰੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।