31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

51 ਵਾਂ ਰਾਜ ਬਣਾਉਣ ਲਈ ਕੈਨੇਡਾ ਮਗਰੋਂ ਵੇਨੇਜ਼ੁਏਲਾ ’ ਤੇ ਟਰੰਪ ਦੀ ਅੱਖ

ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਗੱਲਾਂ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਵੇਨੇਜ਼ੁਏਲਾ ਬਾਰੇ ਵੀ ਇਹੋ ਇੱਛਾ ਜਤਾਈ ਹੈ। ਟੈਕਸਸ ਦੇ ਕਾਰਪਸ ਕ੍ਰਿਸਟੀ ਵਿਚ ਮੱਧਕਾਲੀ ਚੋਣਾਂ ਸੰਬੰਧੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵੇਨੇਜ਼ੁਏਲਾ ਦੇ ਤੇਲ ਭੰਡਾਰਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਦਿਨ ਅਮਰੀਕਾ ਦਾ ਖ਼ੁਸ਼ਹਾਲ ਰਾਜ ਬਣ ਸਕਦਾ ਹੈ।

ਅਜੀਤ ਡੈਸਕ 31-10-2026
ਨਿਊਯਾਰਕ, 30 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਗੱਲਾਂ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਵੇਨੇਜ਼ੁਏਲਾ ਬਾਰੇ ਵੀ ਇਹੋ ਇੱਛਾ ਜਤਾਈ ਹੈ। ਟੈਕਸਸ ਦੇ ਕਾਰਪਸ ਕ੍ਰਿਸਟੀ ਵਿਚ ਮੱਧਕਾਲੀ ਚੋਣਾਂ ਸੰਬੰਧੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵੇਨੇਜ਼ੁਏਲਾ ਦੇ ਤੇਲ ਭੰਡਾਰਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਉਹ ਕਿਸੇ ਦਿਨ ਅਮਰੀਕਾ ਦਾ ਖ਼ੁਸ਼ਹਾਲ ਰਾਜ ਬਣ ਸਕਦਾ ਹੈ।ਟਰੰਪ ਨੇ ਕਿਹਾ ਕਿ ਵੇਨੇਜ਼ੁਏਲਾ ਨਾਲ ਅਮਰੀਕਾ ਦੇ ਸੰਬੰਧ ਬਹੁਤ ਚੰਗੇ ਹੋ ਗਏ ਹਨ ਅਤੇ ਤੇਲ ਦੇ ਖੇਤਰ ਵਿਚ ਸਹਿਯੋਗ ਵਧ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਮਝੌਤੇ ਤਹਿਤ ਵੇਨੇਜ਼ੁਏਲਾ ਤੋਂ ਦਸ ਲੱਖ ਬੈਰਲ ਮੁਫ਼ਤ ਤੇਲ ਦੀ ਪਹਿਲੀ ਖੇਪ ਅਮਰੀਕਾ ਪਹੁੰਚੀ ਹੈ। ਉਨ੍ਹਾਂ ਮੁਤਾਬਕ, ਇਸ ਤੇਲ ਨੂੰ ਕਾਰਪਸ ਕ੍ਰਿਸਟੀ ਸਮੇਤ ਟੈਕਸਸ ਦੀਆਂ ਤੇਲ ਸੋਧਕ ਇਕਾਈਆਂ ਵਿਚ ਸੋਧਿਆ ਜਾਵੇਗਾ।ਤੇਲ ਦੀ ਖੇਪ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਟਰੰਪ ਨੇ ਵੇਨੇਜ਼ੁਏਲਾ ਨੂੰ ਅਮਰੀਕਾ ਵਿਚ ਸ਼ਾਮਿਲ ਕਰਨ ਦੀ ਗੱਲ ਦੁਹਰਾਈ। ਉਨ੍ਹਾਂ ਕਿਹਾ ਕਿ ਫਿਰ ਉਥੇ ਰਾਸ਼ਟਰਪਤੀ ਦੀ ਥਾਂ ਗਵਰਨਰ ਦੀ ਚੋਣ ਕਰਵਾਈ ਜਾ ਸਕਦੀ ਹੈ। ਇਕੱਠ ਵਿਚ ਮੌਜੂਦ ਤੇਲ ਕਾਰੋਬਾਰੀ ਹੈਰੋਲਡ ਹੈਮ ਨੂੰ ਸੰਬੋਧਨ ਕਰਦਿਆਂ ਵੀ ਉਨ੍ਹਾਂ ਨੇ ਵੇਨੇਜ਼ੁਏਲਾ ਨੂੰ 51ਵਾਂ ਰਾਜ ਬਣਾਉਣ ਦੀ ਗੱਲ ਆਖੀ।ਟਰੰਪ ਪਹਿਲਾਂ ਵੀ ਵੇਨੇਜ਼ੁਏਲਾ ਨੂੰ ਅਮਰੀਕੀ ਰਾਜ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਦਾਅਵਾ ਕਰ ਚੁੱਕੇ ਹਨ। ਹਾਲਾਂਕਿ, ਵੇਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਇਸ ਵਿਚਾਰ ਨੂੰ ਰੱਦ ਕਰ ਚੁੱਕੀ ਹੈ। ਉਨ੍ਹਾਂ ਸਪਸ਼ਟ ਕੀਤਾ ਸੀ ਕਿ ਦੇਸ਼ ਦੀ ਅਮਰੀਕਾ ਦਾ ਰਾਜ ਬਣਨ ਦੀ ਕੋਈ ਯੋਜਨਾ ਨਹੀਂ ਹੈ ਅਤੇ ਵੇਨੇਜ਼ੁਏਲਾ ਆਪਣੀ ਆਜ਼ਾਦੀ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਦਾ ਰਹੇਗਾ।
ਪਿਛਲੀ ਖ਼ਬਰ ਆਸਕਰ ਲਈ ਨਾਮਜ਼ਦ ਬਾਰਬਰਾ ਬੈਰੀ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਅਗਲੀ ਖ਼ਬਰ ਭਾਰਤੀ ਮੂਲ ਦੇ ਅਹੂਜਾ ਪਰਿਵਾਰ ਵਲੋਂ ਕਲੀਵਲੈਂਡ ਸਟੇਟ ਯੂਨੀਵਰਸਿਟੀ ਨੂੰ ਇਕ ਕਰੋੜ ਡਾਲਰ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।