10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗ੍ਰੀਸ ਦੇ ਟਾਪੂ ’ਚ ਪਰਵਾਸੀਆਂ ਨਾਲ ਭਰੀ ਕਿਸ਼ਤੀ ’ਚੋਂ 12 ਲਾਸ਼ਾਂ ਮਿਲੀਆਂ

ਗ੍ਰੀਸ ਦੇ ਟਾਪੂ ’ਚ ਪਰਵਾਸੀਆਂ ਨਾਲ ਭਰੀ ਕਿਸ਼ਤੀ ’ਚੋਂ 12 ਲਾਸ਼ਾਂ ਮਿਲੀਆਂ

ਅਜੀਤ ਡੈਸਕ 10-11-2026

ਐਥਨਜ਼, 9 ਨਵੰਬਰ (ਏਜੰਸੀ)-ਗ੍ਰੀਸ ਦੇ ਅਧਿਕਾਰੀਆਂ ਨੇ ਸੋਮਵਾਰ ਸਵੇਰੇ ਕ੍ਰੀਟ ਟਾਪੂ ਦੇ ਦੱਖਣ ਵੱਲ ਜਾ ਰਹੀ ਪਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਵਿਚੋਂ 12 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਦੌਰਾਨ ਉੱਥੋਂ ਲੰਘ ਰਹੇ ਮੋਰੱਕੋ ਦੇ ਝੰਡੇ ਵਾਲੇ ਇਕ ਮਾਲਵਾਹਕ ਜਹਾਜ਼ ਨੇ ਉਸੇ ਕਿਸ਼ਤੀ ਵਿਚ ਸਵਾਰ 18 ਲੋਕਾਂ ਨੂੰ ਬਚਾ ਲਿਆ। ਇਹ ਜਾਣਕਾਰੀ ਗ੍ਰੀਸ ਦੇ ਤੱਟ ਰੱਖਿਅਕ ਦਲ ਨੇ ਦਿੱਤੀ। ਤੱਟ ਰੱਖਿਅਕ ਦਲ ਨੇ ਦੱਸਿਆ ਕਿ ਸੋਮਵਾਰ ਸਵੇਰੇ ਤਿੰਨ ਹੋਰ ਕਿਸ਼ਤੀਆਂ ਵਿਚ ਸਵਾਰ 180 ਤੋਂ ਵੱਧ ਲੋਕ ਵੀ ਮਿਲੇ। ਇਹ ਕਿਸ਼ਤੀਆਂ ਉੱਤਰੀ ਅਫਰੀਕਾ ਤੋਂ ਭੂਮੱਧ ਸਾਗਰ ਰਾਹੀਂ ਕ੍ਰੀਟ ਵੱਲ ਆ ਰਹੀਆਂ ਸਨ। ਪਿਛਲੇ ਕੁਝ ਸਮੇਂ ਤੋਂ ਲੀਬੀਆ ਤੋਂ ਯੂਨਾਨ ਵੱਲ ਅਜਿਹੀਆਂ ਕਿਸ਼ਤੀਆਂ ਲਗਾਤਾਰ ਆ ਰਹੀਆਂ ਹਨ। ਇਹ ਰਸਤਾ ਯੂਰਪ ਪਹੁੰਚਣ ਲਈ ਪਰਵਾਸੀਆਂ ਦੇ ਮੁੱਖ ਰਸਤਿਆਂ ਵਿਚੋਂ ਇਕ ਬਣ ਗਿਆ ਹੈ।

ਪਿਛਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਫਾਰਮਾ ਟੈਕ ਫੈਸਟ ’ਚ ਗੱਡੇ ਸਫਲਤਾ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।