22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੁਤਿਨ ਤੇ ਸ਼ੀ ਨਾਲ ਨੇੜਤਾ ਦਾ ਟਰੰਪ ਵਲੋਂ ਬਚਾਅ

ਨਿਊਯਾਰਕ, 21 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਏਸ਼ੀਆ ਦੌਰੇ ਤੋਂ ਪਰਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੇ ਨੇੜਲੇ ਸਬੰਧਾਂ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਾਂਝ ਅਮਰੀਕਾ ਦੀ ਸੁਰੱਖਿਆ ਅਤੇ ਤਾਕਤ ਲਈ ਚੰਗੀ ਹੈ। ਚੀਨ ਦੇ ਸ਼ੇਨਜ਼ੇਨ ’ਚ ਹੋਈ ਤਿੰਨ-ਧਿਰੀ ਮੀਟਿੰਗ ਨੂੰ ਦਸ ਵਿੱਚੋਂ ਬਾਰਾਂ ਅੰਕ ਦਿੰਦਿਆਂ ਉਨ੍ਹਾਂ ਦੌਰੇ ਨੂੰ ਵੱਡੀ ਪ੍ਰਾਪਤੀ ਦੱਸਿਆ।

ਕਾਨਪੁਰ ਜ਼ਿਲ੍ਹੇ ’ਚ ਸਥਿਤ ਚਿੜੀਆਘਰ ’ਚ ਨਵ-ਜਨਮੇ ਬੱਚਿਆਂ ਨਾਲ ਆਪਣੇ ਆਲ੍ਹਣਿਆਂ ’ਚ ਬੈਠਾ ਸਾਰਸ। ਪੁਤਿਨ ਤੇ ਸ਼ੀ ਨਾਲ ਨੇੜਤਾ ਦਾ ਟਰੰਪ ਵਲੋਂ ਬਚਾਅ ਏਸ਼ੀਆ ਦੌਰੇ ਨੂੰ ਦੱਸਿਆ ਵੱਡੀ ਸਫ਼ਲਤਾ 22-11-2026

ਨਿਊਯਾਰਕ, 21 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਏਸ਼ੀਆ ਦੌਰੇ ਤੋਂ ਪਰਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੇ ਨੇੜਲੇ ਸਬੰਧਾਂ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਾਂਝ ਅਮਰੀਕਾ ਦੀ ਸੁਰੱਖਿਆ ਅਤੇ ਤਾਕਤ ਲਈ ਚੰਗੀ ਹੈ। ਚੀਨ ਦੇ ਸ਼ੇਨਜ਼ੇਨ ’ਚ ਹੋਈ ਤਿੰਨ-ਧਿਰੀ ਮੀਟਿੰਗ ਨੂੰ ਦਸ ਵਿੱਚੋਂ ਬਾਰਾਂ ਅੰਕ ਦਿੰਦਿਆਂ ਉਨ੍ਹਾਂ ਦੌਰੇ ਨੂੰ ਵੱਡੀ ਪ੍ਰਾਪਤੀ ਦੱਸਿਆ। ਹਾਲਾਂਕਿ ਯੂਕਰੇਨ ਜੰਗ ਰੋਕਣ ਜਾਂ ਪਰਮਾਣੂ ਹਥਿਆਰ ਘਟਾਉਣ ਬਾਰੇ ਕਿਸੇ ਠੋਸ ਸਮਝੌਤੇ ਦੇ ਵੇਰਵੇ ਸਾਹਮਣੇ ਨਹੀਂ ਆਏ। ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਪੁਤਿਨ ਯੂਕਰੇਨ ਜੰਗ ਗੱਲਬਾਤ ਰਾਹੀਂ ਮੁਕਾਉਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਮੰਨਿਆ ਕਿ ਜੰਗ ਰੋਕਣਾ ਉਨ੍ਹਾਂ ਦੀ ਉਮੀਦ ਨਾਲੋਂ ਔਖਾ ਸਾਬਤ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਪੁਤਿਨ ਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਡੂੰਘੀ ਨਫ਼ਰਤ ਸਮਝੌਤੇ ਦੇ ਰਾਹ ਵਿਚ ਰੁਕਾਵਟ ਹੈ। ਤਿੰਨਾਂ ਦੇਸ਼ਾਂ ਦੇ ਸਾਂਝੇ ਐਲਾਨਨਾਮੇ ਵਿਚ ਪਰਮਾਣੂ ਜੰਗ ਤੋਂ ਬਚਣ, ਪਰਮਾਣੂ ਹਥਿਆਰਾਂ ਦਾ ਫੈਲਾਅ ਰੋਕਣ ਲਈ ਗੱਲਬਾਤ ਕਰਨ, ਸੰਯੁਕਤ ਰਾਸ਼ਟਰ ਵਿਚ ਸੁਧਾਰ ਤੇ ਸੋਧੇ ਹੋਏ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਵਧਾਉਣ ਦੀ ਗੱਲ ਕਹੀ ਗਈ। ਕੌਮਾਂਤਰੀ ਅਪਰਾਧਕ ਅਦਾਲਤ ਨੂੰ ਆਪਣੇ ਅਧਿਕਾਰ ਖੇਤਰ ਦੀ ਦੁਰਵਰਤੋਂ ਨਾ ਕਰਨ ਲਈ ਵੀ ਕਿਹਾ ਗਿਆ। ਟਰੰਪ ਨੇ ਮੰਨਿਆ ਕਿ ਦੇਸ਼ਾਂ ਨੂੰ ਆਪਣੇ ਪਰਮਾਣੂ ਹਥਿਆਰ ਘਟਾਉਣ ਲਈ ਮਨਾਉਣਾ ਸੌਖਾ ਨਹੀਂ ਹੈ।

ਪਿਛਲੀ ਖ਼ਬਰ ਪਾਕਿ ਨੇ ਕ੍ਰਿਕਟਰ ਸ਼ਾਨ ਮਸੂਦ ਤੇ ਰਿਜ਼ਵਾਨ ਨੂੰ ਕੇਂਦਰੀ ਕਰਾਰ ਸੂਚੀ ’ਚੋਂ ਬਾਹਰ ਕੀਤਾ ਅਗਲੀ ਖ਼ਬਰ ਵਾਲਮਾਰਟ ਬਾਹਰੋਂ ਆਈਸ ਵਲੋਂ ਕੀਤੀ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ ਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।