26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਦੁਨੀਆਂ ਦੀ ਤੀਜੀ ਤੇ ਇਟਲੀ ਦੀ ਪਹਿਲੀ ਸਭ ਤੋਂ ਵਡੇਰੀ ਉਮਰ ਵਾਲੀ ਦਾਦੀ ਲੌਰੀਨਾ ਨੇ ਆਪਣੇ 116ਵੇਂ ਜਨਮ ਦਿਨ ਦੇ ਜਸ਼ਨ ਮਨਾਏ

ਵੈਨਿਸ (ਇਟਲੀ), 25 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਸਿਰਫ਼ ਕਾਰਾਂ ਦੀ ਦੁਨੀਆਂ ਦੀ ਸਿਰਮੌਰ ਨਿਰਮਾਤਾ,ਪਾਸਤੇ ਤੇ ਪੀਜੇ ਦੀ ਮਾਂ ਹੀ ਨਹੀਂ ਹੈ ਸਗੋਂ ਇਟਲੀ ਦਾ ਵਾਤਾਵਰਣ,ਮੌਸਮ ਤੇ ਇੱਥੋ ਦਾ ਪੌਸ਼ਟਿਕ ਭੋਜਨ ਵੀ ਦੁਨੀਆਂ ਭਰ ਵਿਚ ਮੋਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ ਤੇ ਇਸ ਪੌਸ਼ਟਿਕ ਭੋਜਨ ਤੇ ਖੁਸ਼ ਮਿਜ਼ਾਜ਼ ਮੌਸਮ ਦੀ ਬਦੌਲਤ ਇੱਥੋ ਦੇ ਲੋਕਾਂ ਦਾ ਜੀਵਨ ਖੁਸ਼ਹਾਲ ਤੇ ਲੰਬਾ ਹੁੰਦਾ ਹੈ। ਇਟਲੀ ਦੇ ਬਹੁਤੇ ਬਾਸ਼ਿੰਦੇ ਆਪਣੇ ਜਨਮ ਦਿਨ ਦਾ 100ਵਾਂ ਕੇਕ ਵੀ ਕੱਟਦੇ ਹਨ ਤੇ ਇਸ ਮਾਮਲੇ ਵਿਚ ਇਟਲੀ ਦੇ ਕਰੋੜਾਂ ਲੋਕਾਂ ਵਿਚੋਂ ਪਹਿਲੇ ਨੰਬਰ ’ਤੇ ਆਉਂਦੀ ਹੈ 116 ਸਾਲਾ ਦਾਦੀ ਲੂਚੀਆ ਲਾਓਰਾ ਸਨਜੇਨੀਤੋ ਜਿਸ ਨੂੰ ਉਨ੍ਹਾਂ ਦੇ ਪਿਆਰ ਕਰਨ ਵਾਲੇ ਦਾਦੀ ਲੌਰੀਨਾ ਦੇ ਨਾਮ ਨਾਲ ਵੀ ਬੁਲਾਉਂਦੇ ਹਨ।

ਅਜੀਤ ਡੈਸਕ 26-11-2026

ਵੈਨਿਸ (ਇਟਲੀ), 25 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਸਿਰਫ਼ ਕਾਰਾਂ ਦੀ ਦੁਨੀਆਂ ਦੀ ਸਿਰਮੌਰ ਨਿਰਮਾਤਾ,ਪਾਸਤੇ ਤੇ ਪੀਜੇ ਦੀ ਮਾਂ ਹੀ ਨਹੀਂ ਹੈ ਸਗੋਂ ਇਟਲੀ ਦਾ ਵਾਤਾਵਰਣ,ਮੌਸਮ ਤੇ ਇੱਥੋ ਦਾ ਪੌਸ਼ਟਿਕ ਭੋਜਨ ਵੀ ਦੁਨੀਆਂ ਭਰ ਵਿਚ ਮੋਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ ਤੇ ਇਸ ਪੌਸ਼ਟਿਕ ਭੋਜਨ ਤੇ ਖੁਸ਼ ਮਿਜ਼ਾਜ਼ ਮੌਸਮ ਦੀ ਬਦੌਲਤ ਇੱਥੋ ਦੇ ਲੋਕਾਂ ਦਾ ਜੀਵਨ ਖੁਸ਼ਹਾਲ ਤੇ ਲੰਬਾ ਹੁੰਦਾ ਹੈ। ਇਟਲੀ ਦੇ ਬਹੁਤੇ ਬਾਸ਼ਿੰਦੇ ਆਪਣੇ ਜਨਮ ਦਿਨ ਦਾ 100ਵਾਂ ਕੇਕ ਵੀ ਕੱਟਦੇ ਹਨ ਤੇ ਇਸ ਮਾਮਲੇ ਵਿਚ ਇਟਲੀ ਦੇ ਕਰੋੜਾਂ ਲੋਕਾਂ ਵਿਚੋਂ ਪਹਿਲੇ ਨੰਬਰ ’ਤੇ ਆਉਂਦੀ ਹੈ 116 ਸਾਲਾ ਦਾਦੀ ਲੂਚੀਆ ਲਾਓਰਾ ਸਨਜੇਨੀਤੋ ਜਿਸ ਨੂੰ ਉਨ੍ਹਾਂ ਦੇ ਪਿਆਰ ਕਰਨ ਵਾਲੇ ਦਾਦੀ ਲੌਰੀਨਾ ਦੇ ਨਾਮ ਨਾਲ ਵੀ ਬੁਲਾਉਂਦੇ ਹਨ। ਦਾਦੀ ਲੌਰੀਨਾ ਨੇ ਹਾਲ ਹੀ ਵਿਚ ਆਪਣਾ 116 ਵਾਂ ਜਨਮ ਦਿਨ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਿਸ ਵਿੱਚ ਸਥਾਨਕ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਦਾਦੀ ਨੂੰ 116ਵੇਂ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ। 22 ਨਵੰਬਰ 1910 ਨੂੰ ਇਟਲੀ ਜਨਮੀ ਦਾਦੀ ਲੂਚੀਆ ਲਾਓਰਾ ਸਨਜੇਨੀਤੋ ਇਟਲੀ ਦੀ ਸਭ ਤੋਂ ਲੰਬੀ ਉਮਰ 116 ਸਾਲ ਹੋਣ ਵਾਲੀ ਦਾਦੀ ਦਾ ਮਾਣ ਹਾਸਿਲ ਕਰਦੀ ਹੈ ਉੱਥੇ ਉਹ ਦੁਨੀਆਂ ਦੀ ਤੀਜੀ ਸਭ ਤੋਂ ਵਧੇਰੇ ਉਮਰ ਵਾਲੀ ਔਰਤ ਦਾ ਰਿਕਾਰਡ ਬਣਾਉਂਦੀ ਹੈ ਜਿਹੜੀ ਕਿ ਸੂਬਾ ਕੰਪਾਨੀਆ ਦੇ ਜਿ਼ਲ੍ਹਾ ਅਵੈਲੀਨੋ ਦੇ ਸ਼ਹਿਰ ਸਤੂਰਨੋ ਵਿਖੇ ਰਹਿਣ ਬਸੇਰਾ ਕਰਦੀ ਹੈ। ਉਹ ਇਕ ਸਿਆਣੀ,ਸਰਲ,ਨਿਮਰ ਅਤੇ ਪਰਿਵਾਰ ਦੀ ਦੇਖਭਾਲ ਅਤੇ ਰਿਸ਼ਤਿਆਂ ਦੀ ਕਦਰ ਕਰਨ ਵਾਲੀ ਔਰਤ ਹੈ। ਉਸ ਦੇ 116ਵੇਂ ਜਨਮ ਦਿਨ ਮੌਕੇ ਸ਼ਹਿਰ ਦੇ ਮੇਅਰ ਨੇ ਜਨਮ ਦਿਨ ਦੀ ਵਧਾਈ ਦਿੰਦਿਆਂ ਦਾਦੀ ਲੌਰੀਨਾ ਨੂੰ ਇਟਾਲੀਅਨ ਭਾਈਚਾਰੇ ਦਾ ਮਾਣ ਦੱਸਿਆ। 

ਪਿਛਲੀ ਖ਼ਬਰ ਮਿਸਿਸਿਪੀ ਦੇ ਹੌਰਨ ਟਾਪੂ ਨੇੜੇ ਜਹਾਜ਼ ਹਾਦਸਾਗ੍ਰਸਤ, ਦੋ ਬੱਚਿਆਂ ਸਮੇਤ ਛੇ ਮੌਤਾਂ ਅਗਲੀ ਖ਼ਬਰ ਰਾਜਧਾਨੀ ਦੀਆਂ ਸੜਕਾਂ ’ਤੇ ਦੌੜਨਗੇ ਘੋੜਿਆਂ ਵਾਲੇ ਟਾਂਗੇ!

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।