02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਬਲਾਕ ਨਰਵਾਣਾ ਦੀ ਮਹੀਨਾਵਰ ਮੀਟਿੰਗ

ਅਜੀਤ ਡੈਸਕ 26-01-2026
ਟੋਹਾਣਾ/ਜਾਖ਼ਲ, 25 ਜਨਵਰੀ (ਮਨਜੀਤ ਸਿੰਘ)-ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਬਲਾਕ ਨਰਵਾਣਾ ਦੀ ਮਾਸਿਕ ਮੀਟਿੰਗ ਐਤਵਾਰ ਨੂੰ ਮੈਟਰੋ ਇੰਸਟੀਚਿਊਟ, ਹਰਿਆਲ ਚੌਕ, ਨਰਵਾਣਾ ਵਿਖੇ ਹੋਈ | ਡਾ. ਸੁਰੇਸ਼ ਮਲਿਕ ਪ੍ਰਧਾਨ ਜ਼ਿਲ੍ਹਾ ਜੀਂਦ ਦੀ ਪ੍ਰਧਾਨਗੀ ਹੇਠ ਤੇ ਡਾ. ਦਿਲਬਾਗ ਮੋਰ ਨਰਵਾਣਾ ਬਲਾਕ ਪ੍ਰਧਾਨ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਵਿਚ ਟਰੱਸਟ ਵਲੋਂ ਸਮੇਂ ਸਮੇਂ ਸਿਰ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਤੋਂ ਮੀਟਿੰਗ 'ਚ ਪਹੁੰਚੇ ਮੈਂਬਰਾਂ ਨੂੰ ਜਾਣੂ ਕਰਾਇਆ | ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਮੰਚ ਸੰਚਾਲਕ ਡਾ. ਦਿਲਬਾਗ ਮੋਰ ਨੇ ਮੰਚ ਉੱਪਰ ਕਮੇਟੀ ਮੈਂਬਰਾਂ ਨੂੰ ਵਾਰੋ ਵਾਰੀ ਬੁਲਾਇਆ ਤੇ ਹਰੇਕ ਮੈਂਬਰ ਦੀ ਜਾਣ ਪਹਿਚਾਣ ਕਰਵਾਈ ਗਈ | ਇਲਾਕੇ ਦੇ ਸਵਾਸਥ ਮਿੱਤਰਾਂ ਨੂੰ ਫ਼ੀਲਡ ਵਿਚ ਆ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਲਈ ਅਗਲੀ ਰਣਨੀਤੀ ਤਿਆਰ ਕਰਨ ਲਈ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਡਾ. ਸਮੀਰ ਨਾਗਪਾਲ (ਰੀੜ੍ਹ ਦੀ ਹੱਡੀ ਦੇ ਸਰਜਨ), ਚਿਮਨ ਕੰਬੋਜ (ਜ਼ੋਨਲ ਮੈਨੇਜਰ), ਗੰਗਾ ਬਿਸ਼ਨ (ਖੇਤਰੀ ਮੈਨੇਜਰ), ਰਾਕੇਸ਼ ਦਹੀਆ (ਖੇਤਰੀ ਮੈਨੇਜਰ) ਆਰਥੋਮਿਡ ਹਸਪਤਾਲ, ਨਰਸਿੰਗ ਹੋਮ ਸਾਈਟ-2, ਕੈਮਰੀ ਰੋਡ ਹਿਸਾਰ ਨੇ ਸ਼ਿਰਕਤ ਕੀਤੀ | ਇਸ ਮੌਕੇ ਡਾ. ਸਮੀਰ ਨਾਗਪਾਲ ਰੀੜ੍ਹ ਦੀ ਹੱਡੀ ਦੇ ਰੋਗਾਂ ਦੇ ਮਾਹਿਰ ਡਾਕਟਰ ਵਲੋਂ ਸਮੇਂ ਅਨੁਸਾਰ ਫੈਲਣ ਵਾਲੀਆਂ ਬਿਮਾਰੀਆਂ ਤੇ ਉਨ੍ਹਾਂ ਦੇ ਇਲਾਜ ਸੰਬੰਧੀ ਦੱਸਿਆ | ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਬਲਾਕ ਨਰਵਾਣਾ ਦੇ ਅਹੁਦੇਦਾਰਾਂ ਵਲੋਂ ਪਹੁੰਚੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਮੀਟਿੰਗ ਵਿਚ ਡਾ. ਮੇਜਰ ਸਿੰਘ ਵਿਰਕ ਪਿੱਪਲ ਥਾਹ, ਡਾ. ਰਣਧੀਰ ਨੈਨ, ਡਾ. ਪ੍ਰਭੂ ਪ੍ਰਸੰਨ, ਡਾ. ਰਿਛਪਾਲ ਸਿੰਘ ਕੇਸਰ ਰਸੀਦਾਂ, ਡਾ. ਅਮਿਤ ਦਨੋਦਾ, ਡਾ. ਰਾਜ ਮਹਿਰਾ, ਡਾ. ਰਿਸ਼ੀ ਪਾਲ, ਡਾ. ਮਹਾਵੀਰ ਸ਼ਰਮਾ, ਡਾ. ਸੁਨੀਲ ਖਰਲ, ਡਾ. ਦਰਸ਼ਨ ਸੁਲਹੇੜਾ, ਡਾ. ਸਾਵਨ, ਡਾ. ਸਤਪਾਲ ਪੁਰੀ ਤੋਂ ਇਲਾਵਾ ਟਰੱਸਟ ਦੇ ਨਾਮਵਰ ਆਗੂਆਂ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਪਤੀ ਵਲੋਂ ਤੰਗ-ਪ੍ਰੇਸ਼ਾਨ ਕਰਨ ਤੇ ਹਮਲੇ ਦੇ ਮਾਮਲੇ 'ਚ ਦੋਸ਼ੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਕਰਨ ਲਈ ਰਾਜ ਨਗਰ ਟੋਹਾਣਾ ਨੇ ਕੀਤੀ ਨਾਕਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।