02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਯੂਥ ਪਾਰਲੀਮੈਂਟ ਸੈਸ਼ਨ ਕਰਵਾਇਆ <br/>

ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਕਰਵਾਏ ਯੂਥ ਪਾਰਲੀਮੈਂਟ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਮੀਨੂੰ ਕਪੂਰ ਦਾ ਸਵਾਗਤ ਕਰਦੇ ਹੋਏ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰ. ਡਾ. ਸੁਖਵਿੰਦਰ ਕੌਰ | ਤਸਵੀਰ : ਨਿਮਰ <br/> 01-02-2026
ਯਮੁਨਾਨਗਰ, 31 ਜਨਵਰੀ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ ਦੇ ਇਲੈਕਟੋਰਲ ਕਲੱਬ ਤੇ ਇਕਨਾਮਿਕਸ ਐਸੋਸੀਏਸ਼ਨ ਵਲੋਂ ਕਾਲਜ ਕੈਂਪਸ ਵਿਖੇ ਯੂਥ ਪਾਰਲੀਮੈਂਟ ਸੈਸ਼ਨ ਕਰਵਾਇਆ | ਇਸ ਮੌਕੇ ਵਿਰੋਧੀ ਧਿਰ ਤੇ ਸੱਤਾਧਾਰੀ ਦੋਵਾਂ ਪਾਰਟੀਆਂ ਵਲੋਂ ਵਿਦਿਆਰਥਣਾਂ ਨੇ ਹਿੱਸਾ ਲੈਂਦਿਆਂ ਐਨ. ਈ. ਪੀ. 'ਤੇ ਚਰਚਾ ਕੀਤੀ | ਪ੍ਰੋਗਰਾਮ 'ਚ ਡਾ. ਮੀਨੂੰ ਕਪੂਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਵਿਦਿਆਰਥਣਾਂ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ | ਇਸ ਤੋਂ ਪਹਿਲਾਂ ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ ਤੇ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਦੀਪ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਬਬੀਲਾ ਚੌਹਾਨ, ਮੋਨਿਕਾ ਚੋਪੜਾ, ਡਾ. ਸ਼ਬਨਮ ਭਾਰਤੀ, ਡਾ. ਸ਼ਰਮੀਲਾ ਪੂਨੀਆ ਅਤੇ ਸ਼ੰਮੀ ਬਜਾਜ ਸਨ | ਇਸ ਮੌਕੇ ਸਰਬੋਤਮ ਬੁਲਾਰੇ ਦਾ ਪੁਰਸਕਾਰ ਸੱਤਾਧਾਰੀ ਪਾਰਟੀ ਤੋਂ ਮਨਸ਼ਾ ਮੋਂਗਾ, ਸਮੀਕਸ਼ਾ, ਗੁਰਨੂਰ ਅਤੇ ਵਿਰੋਧੀ ਧਿਰ ਤੋਂ ਸਿ੍ਸ਼ਟੀ, ਲਵਣਸ਼ਿਕਾ, ਈਸ਼ਾ ਨੂੰ ਮਿਲਿਆ | ਇਸ ਮੌਕੇ ਡਾ. ਸਾਵਿੱਤਰੀ, ਡਾ. ਗੁਰਵਿੰਦਰ ਕੌਰ, ਆਰਤੀ ਬੱਤਰਾ ਤੇ ਡਾ. ਰਵਿੰਦਰ ਕੌਰ ਆਦਿ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਲੋਕਤੰਤਰੀ ਪ੍ਰਕਿਰਿਆ 'ਚ ਹਿੱਸਾ ਲੈਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਪ੍ਰਦਾਨ ਕਰਨਾ ਸੀ | ਪ੍ਰੋਗਰਾਮ ਦੇ ਅੰਤ 'ਚ ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਦੇਸ਼ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਖੋਜ ਕਾਰਜਾਂ ਹਿਤ ਪਿ੍ੰਸੀਪਲ ਗੁਰਤੇਜ ਸਿੰਘ ਦੀ ਮਿ੍ਤਕ ਦੇਹ ਦਾਨ ਅਗਲੀ ਖ਼ਬਰ ਸਰਕਾਰੀ ਹਸਪਤਾਲ 'ਚ ਜਣੇਪਾ ਹੋਣ 'ਤੇ ਦੂਜਾ ਬੱਚਾ ਮੁੰਡਾ ਹੋਣ 'ਤੇ ਵੀ ਮਿਲੇਗੀ ਪੰਜ ਹਜ਼ਾਰ ਦੀ ਸਹਾਇਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।