ਕਾਲਾਂਵਾਲੀ/ਸਿਰਸਾ, 14 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸ੍ਰੀ ਸ੍ਰੀ ਮਹਾਮੰਡਲੇਸ਼ਵਰ ਸਵਾਮੀ ਵਿਗਿਆਨਾਨੰਦ ਸਰਸਵਤੀ ਮਹਾਰਾਜ ਦੀ ਮੌਜੂਦਗੀ ਵਿਚ ਕਾਲਾਂਵਾਲੀ ਖੇਤਰ ਦੇ ਨੌਰੰਗ ਪਿੰਡ ਵਿਚ ਸ੍ਰੀ ਸ੍ਰੀ 1008 ਸਿੱਧ ਬਾਬਾ ਭਾਨੀ ਗਿਰ ਜੀ ਮਹਾਰਾਜ ਦੀ ਸਮਾਧੀ ਵਿਚ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਆਯੋਜਿਤ ਕੀਤਾ ਜਾਵੇਗਾ | ਸ੍ਰੀ ਬਾਬਾ ਭਾਨੀ ਗਿਰ ਜੀ ਸੇਵਾ ਸਦਨ ਤੇ ਲੰਗਰ ਸੇਵਾ ਸੰਮਤੀ ਦੇ ਮੈਂਬਰ ਸਤੀਸ਼ ਬਾਂਸਲ ਹਨੂੰਮਾਨਗੜ੍ਹ, ਮਹਿੰਦਰ ਬਾਂਸਲ ਬਠਿੰਡਾ, ਭੋਲਾ ਬਾਂਸਲ ਤੇ ਅਸ਼ੋਕ ਬਾਂਸਲ ਨੇ ਦੱਸਿਆ ਕਿ ਇਹ ਕਥਾ 23 ਫਰਵਰੀ ਤੋਂ ਰੋਜ਼ਾਨਾ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਅਤੇ 2 ਮਾਰਚ ਨੂੰ ਹਵਨ ਯੱਗ ਨਾਲ ਸਮਾਪਤ ਹੋਵੇਗੀ | ਸਮਾਗਮ ਦੌਰਾਨ ਇਕ ਅਟੁੱਟ ਲੰਗਰ ਵਰਤਾਇਆ ਜਾਵੇਗਾ |