10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਇਨੈਲੋ ਬੁਢਾਪਾ ਪੈਨਸ਼ਨ ਨੂੰ ਹਰ ਹੀਲੇ ਲਾਗੂ ਕਰਵਾ ਕੇ ਬਜ਼ੁਰਗਾਂ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖੇਗੀ-ਇਨੈਲੋ ਆਗੂ ਕਰਨ ਕੁਨਾਲ <br/>

ਅਜੀਤ ਡੈਸਕ 15-02-2026
ਟੋਹਾਣਾ/ਜਾਖ਼ਲ, 14 ਫ਼ਰਵਰੀ (ਮਨਜੀਤ ਸਿੰਘ)-'ਟੋਹਾਣਾ ਵਿਚ ਵਿਧਾਇਕ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਨਾ ਹੀ ਕੋਈ ਵਿਧਾਇਕ ਦੀ ਕਾਰਜਸ਼ੈਲੀ ਹੈ | ਵਿਧਾਇਕ ਦੀ ਕਾਰ ਤਾਂ ਟੋਹਾਣਾ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਟੋਹਾਣਾ ਵਿਚ ਹੀ ਚੱਲਦੀ ਹੈ |' ਇਹ ਵਿਚਾਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਕਰਨ ਕੁਨਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਹਨ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ 20 ਫ਼ਰਵਰੀ ਨੂੰ ਹਰਿਆਣਾ ਸੂਬੇ ਦੇ ਮੌਜੂਦਾ ਹਾਲਾਤ ਤੇ ਬੁਢਾਪਾ ਪੈਨਸ਼ਨ ਨੂੰ ਲੈ ਕੇ ਇਸ 'ਤੇ ਵਿਚਾਰ ਕੀਤਾ ਜਾਵੇਗਾ, ਜਿਸ ਲਈ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਚੌਧਰੀ ਅਭੈ ਸਿੰਘ ਚੌਟਾਲਾ ਵਲੋਂ ਸੂਬੇ ਭਰ ਦੇ 90 ਹਲਕਿਆਂ ਵਿਚ ਤੇ ਸਾਰੇ ਜ਼ਿਲਿ੍ਹਆਂ 'ਚ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਕਿ ਆਪੋ ਆਪਣੇ ਹਲਕੇ ਦੇ ਹਰੇਕ ਪਿੰਡ ਵਿਚ ਜੋ ਵੀ ਵੱਡੇ ਬਜ਼ੁਰਗ ਹਨ, ਉਨ੍ਹਾਂ ਨੂੰ ਸੰਭਾਲਣ ਦਾ ਕੰਮ ਕਰਨ, ਜਿਨ੍ਹਾਂ ਦੀ ਬੁਢਾਪਾ ਪੈਨਸ਼ਨ ਨੂੰ ਕੱਟ ਦਿੱਤਾ ਗਿਆ ਜੋ ਕਿ ਬਜ਼ੁਰਗਾਂ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣ ਲਈ ਪੈਨਸ਼ਨ ਨੂੰ ਚੌਧਰੀ ਦੇਵੀ ਲਾਲ ਨੇ ਸ਼ੁਰੂ ਕੀਤਾ ਸੀ ਅਤੇ ਅੱਜ ਇਸ ਇਸ ਨਿਕੰਮੀ ਸਰਕਾਰ ਵਲੋਂ ਬਜ਼ੁਰਗਾਂ ਨਾਲ ਖਿਲਵਾੜ ਕਰਨ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਲਤਾਂ ਨਾਲ ਨਜਿੱਠਣ ਲਈ 20 ਫਰਵਰੀ ਨੂੰ ਪੰਚਕੂਲਾ 'ਚ ਇਕ ਬਹੁਤ ਵੱਡਾ ਪ੍ਰਦਰਸ਼ਨ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਕਰਨ ਜਾ ਰਹੀ ਹੈ | ਇਸ ਲਈ ਸਾਰੇ ਹਲਕਿਆਂ ਦੇ ਆਗੂਆਂ ਨੂੰ ਆਪੋ ਆਪਣੇ ਹਲਕਿਆਂ ਵਿਚ ਮੀਟਿੰਗ ਕਰਨ ਸਬੰਧੀ ਕਿਹਾ ਗਿਆ ਹੈ | ਇਸ ਲਈ ਇਨੈਲੋ ਦੇ ਆਗੂ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬੀਗੜ ਸਿੰਘ ਅਡੋਲੀ, ਬਲਵਿੰਦਰ ਕੈਰੋਂ, ਹਰੀ ਸਿੰਘ ਡਾਂਗਰਾ, ਪ੍ਰੇਮ ਸਿੰਘ ਕੰਨ੍ਹੜੀ, ਗੁਰਜਨ ਅਮਾਣੀ ਪਹੁੰਚੇ ਹੋਏ ਹਨ | ਉਨ੍ਹਾਂ ਟੋਹਾਣਾ ਸ਼ਹਿਰ ਬਾਰੇ ਕਿਹਾ ਕਿ ਪਿਛਲੇ ਦਿਨੀਂ ਦੇਖਿਆ ਗਿਆ ਕਿ ਕਿਸ ਤਰ੍ਹਾਂ ਇਕ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਣ ਦਾ ਕੰਮ ਕੀਤਾ, ਉਸ ਤੋਂ ਅਗਲੇ ਦਿਨ ਇਕ ਹੋਰ ਖ਼ਬਰ ਸਾਹਮਣੇ ਆਈ ਕਿ ਸਬਜ਼ੀ ਮੰਡੀ 'ਚ ਰਾਤ ਸਮੇਂ ਚੋਰੀ ਹੋ ਗਈ ਜਿਸ 'ਚ ਸੀ. ਸੀ. ਟੀ. ਵੀ. ਕੈਮਰੇ ਜਿਸ ਦੇ ਜ਼ਰੀਏ ਚੋਰਾਂ ਨੂੰ ਫੜਿਆ ਜਾਂਦਾ ਹੈ, ਉਸ ਦਾ ਡੀ. ਵੀ. ਆਰ. ਸਿਸਟਮ ਵੀ ਚੋਰ ਨਾਲ ਲੈ ਗਏ | ਉਨ੍ਹਾਂ ਕਿਹਾ ਕਿ ਟੋਹਾਣਾ ਹਲਕਾ ਅਨਾਥ ਹੋ ਕੇ ਰਹਿ ਗਿਆ ਹੈ, ਹਲਕੇ ਨੂੰ ਗੋਦ ਲੈਣ ਵਾਲੇ ਤਾਂ ਬਹੁਤ ਹਨ ਪਰ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ |

ਪਿਛਲੀ ਖ਼ਬਰ ਸੰਸਦ ਮੈਂਬਰ ਸ਼ੈਲਜਾ ਨੇ ਦਿਸ਼ਾ ਮੀਟਿੰਗ ਵਿਚ ਇਕ ਪੱਤਰ ਰਾਹੀਂ ਖੇਤਰੀ ਵਿਕਾਸ ਦੇ ਮੁੱਦੇ ਉਠਾਏ ਕੁਮਾਰੀ ਸ਼ੈਲਜਾ ਨੇ ਇਕ... ਅਗਲੀ ਖ਼ਬਰ ਹਰੇ ਕਾ ਸਹਾਰਾ ਟਰੱਸਟ ਨੇ ਲੋੜਵੰਦ ਵਿਅਕਤੀ ਨੂੰ ਦਿੱਤੀ ਵ੍ਹੀਲਚੇਅਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।