23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਮਹਾਸ਼ਿਵਰਾਤਰੀ ਮੰਦਰਾਂ 'ਚ ਧੂਮਧਾਮ ਨਾਲ ਮਨਾਈ <br/>

ਸ਼ਿਵਬਾੜੀ ਮੰਦਰ ਵਿਖੇ ਸ਼ਿਵਲਿੰਗ ਨੂੰ ਜਲ ਚੜ੍ਹਾਉਂਦੇ ਸ਼ਰਧਾਲੂ | ਤਸਵੀਰ : ਪੰਨੀਵਾਲੀਆ <br/> 16-02-2026
ਕਾਲਾਂਵਾਲੀ/ਸਿਰਸਾ, 15 ਫਰਵਰੀ (ਭੁਪਿੰਦਰ ਪੰਨੀਵਾਲੀਆ)-ਸ਼ਹਿਰ ਦੇ ਮੰਦਰਾਂ ਵਿਚ ਸ਼ਿਵਰਾਤਰੀ ਦਾ ਤਿਉਹਾਰ ਗੂੰਜਿਆ | ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਸਵੇਰ ਤੋਂ ਹੀ ਮੰਦਰਾਂ ਵਿਚ ਸ਼ਰਧਾਲੂਆਂ ਦੀਆਂ ਕਤਾਰਾਂ ਲੱਗੀਆਂ ਰਹੀਆਂ | ਸ਼ਰਧਾਲੂਆਂ ਨੇ ਮੰਦਰਾਂ 'ਚ ਸ਼ਿਵਲਿੰਗ 'ਤੇ ਭੰਗ, ਧਤੂਰਾ, ਸ਼ਹਿਦ, ਬੇਲ ਦੇ ਪੱਤੇ, ਫੁੱਲ ਤੇ ਦੁੱਧ ਚੜ੍ਹਾਇਆ | ਸ਼ਹਿਰ ਦੇ ਸ੍ਰੀ ਸ਼ਿਵਵਾੜੀ ਮੰਦਰ, ਪ੍ਰਾਚੀਨ ਸ੍ਰੀ ਦੁਰਗਾ ਮੰਦਰ ਤੇ ਸ੍ਰੀ ਖਾਟੂ ਸ਼ਿਆਮ ਮੰਦਰ ਵਿਚ ਸਵੇਰੇ ਹੀ ਸ਼ਰਧਾਲੂਆਂ ਦੀ ਭੀੜ ਸ਼ੁਰੂ ਹੋ ਗਈ ਸੀ ਤੇ ਵੱਡੀ ਗਿਣਤੀ ਵਿਚ ਪੁਰਸ਼, ਅÏਰਤਾਂ ਤੇ ਬੱਚਿਆਂ ਨੇ ਸ਼ਿਵਲਿੰਗ 'ਤੇ ਜਲਭਿਸ਼ੇਕ ਕੀਤਾ | ਪ੍ਰਾਚੀਨ ਸ੍ਰੀ ਦੁਰਗਾ ਮੰਦਰ, ਸ੍ਰੀ ਸ਼ਿਵਬਾੜੀ ਮੰਦਰ ਤੇ ਸ੍ਰੀ ਖਾਟੂ ਸ਼ਿਆਮ ਮੰਦਰ ਵਿਚ ਸ਼ਰਧਾਲੂਆਂ ਲਈ ਭੰਗ, ਧਤੂਰਾ, ਸ਼ਹਿਦ, ਬੇਲ ਪੱਤਰ ਆਦਿ ਨਾਲ ਚੜ੍ਹਾ ਕੇ ਪੂਜਾ ਕੀਤੀ | ਪੂਜਾ ਕਰਨ ਤੋਂ ਬਾਅਦ ਕਾਵੜੀਆਂ ਨੇ ਸ਼ਿਵ ਮੰਦਰਾਂ ਵਿਚ ਜਲਭਿਸ਼ੇਕ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਮੋਹਨ ਜਿੰਦਲ, ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਜਿੰਦਲ, ਮੰਗਤ ਰਾਏ, ਪ੍ਰਦੀਪ ਜਿੰਦਲ, ਦੁਰਗਾ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਵਿੱਕੀ ਬਾਂਸਲ, ਰਾਜਬੀਰ ਸਿੰਘ, ਰਿੰਕੂ ਬਾਂਸਲ, ਸਾਹਿਲ ਕੁਮਾਰ, ਸੋਨੂੰ ਬਾਂਸਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਸੇਂਟ ਸੋਲਜਰ ਲਾਅ ਕਾਲਜ ਦੀ ਵਿਦਿਆਰਥਣ ਸਿਫਤ ਕੌਰ ਨੇ ਏਸ਼ੀਅਨ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।