19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੀਨੀਅਰ ਨਰਸਿੰਗ ਅਫ਼ਸਰਾਂ ਨੇ ਜ਼ਿਲ੍ਹਾ ਨਰਸਿੰਗ ਐਸੋਸੀਏਸ਼ਨ ਨੂੰ ਸੌਂਪਿਆ ਮੰਗ-ਪੱਤਰ

ਅਜੀਤ ਡੈਸਕ 19-02-2026
ਯਮੁਨਾਨਗਰ, 18 ਫਰਵਰੀ (ਗੁਰਦਿਆਲ ਸਿੰਘ ਨਿਮਰ)-ਮੁਕੰਦ ਲਾਲ ਜ਼ਿਲ੍ਹਾ ਹਸਪਤਾਲ ਦੀਆਂ ਸੀਨੀਅਰ ਨਰਸਿੰਗ ਅਫ਼ਸਰਾਂ ਨੇ ਕੁਝ ਸੀਨੀਅਰ ਡਾਕਟਰਾਂ ਅਤੇ ਅਧਿਕਾਰੀਆਂ 'ਤੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਦੇ ਗੰਭੀਰ ਦੋਸ਼ ਲਗਾਏ ਹਨ | ਇਸ ਸੰਬੰਧ 'ਚ ਜ਼ਿਲ੍ਹਾ ਨਰਸਿੰਗ ਐਸੋਸੀਏਸ਼ਨ ਨੂੰ ਸੌਂਪੇ ਗਏ ਮੰਗ-ਪੱਤਰ 'ਚ ਸੀਨੀਅਰ ਨਰਸਿੰਗ ਅਫ਼ਸਰਾਂ ਨੇ ਕਿਹਾ ਹੈ ਕਿ ਲਗਾਤਾਰ ਹੋ ਰਹੀ ਇਸ ਵਧੀਕੀ ਕਾਰਨ ਹਸਪਤਾਲ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ | ਮੰਗ-ਪੱਤਰ 'ਚ ਸੀਨੀਅਰ ਨਰਸਿੰਗ ਅਫ਼ਸਰ ਅਰਚਨਾ, ਰੇਸ਼ਮਾ, ਪਰਮਜੀਤ ਵੀਰ, ਅੰਜੂ, ਚੇਤਨਾ, ਪਿ੍ਅੰਕਾ, ਅਮੇਲੀਆ, ਸ਼ਸ਼ੀ, ਜੋਤੀ, ਰੀਨਾ, ਸੁਦੇਸ਼, ਸੁਮਨ, ਗੀਤਾ, ਨੀਲਮ ਦੇਵੀ, ਗੁਰਮੀਤ, ਨੋਰੀ, ਰੇਣੂਕਾ ਤੇ ਕਵਿਤਾ ਆਦਿ ਦੇ ਦਸਤਖ਼ਤ ਹਨ | ਇਸ ਤੋਂ ਇਲਾਵਾ ਮੈਟਰਨਿਟੀ ਓ. ਟੀ. ਸਮੇਤ ਵੱਖ-ਵੱਖ ਵਾਰਡਾਂ ਦੇ ਨਰਸਿੰਗ ਅਧਿਕਾਰੀ ਵੀ ਸ਼ਿਕਾਇਤ 'ਚ ਸ਼ਾਮਿਲ ਦੱਸੇ ਗਏ ਹਨ | ਐਸੋਸੀਏਸ਼ਨ ਨੂੰ ਭੇਜੇ ਪੱਤਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਹਸਪਤਾਲ 'ਚ ਐਸ. ਐਨ. ਓ. ਦੇ ਨਾਲ ਜਨਤਕ ਰੂਪ 'ਚ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਉਨ੍ਹਾਂ ਦੀ ਏ. ਸੀ. ਆਰ. ਖ਼ਰਾਬ ਕਰਨ, ਡੈਪੂਟੇਸ਼ਨ 'ਤੇ ਭੇਜਣ ਅਤੇ ਪ੍ਰਸ਼ਾਸਨਿਕ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਇਸ ਨਾਲ ਨਾ ਕੇਵਲ ਨਰਸਿੰਗ ਸਟਾਫ਼ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ, ਸਗੋਂ ਹਸਪਤਾਲ ਦੀ ਕਾਰਜ-ਪ੍ਰਣਾਲੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਮੰਗ-ਪੱਤਰ 'ਚ ਕੁਝ ਸੀਨੀਅਰ ਡਾਕਟਰਾਂ ਦੇ ਨਾਵਾਂ ਦਾ ਜ਼ਿਕਰ ਕਰਦਿਆਂ ਸੀਨੀਅਰ ਨਰਸਿੰਗ ਅਫ਼ਸਰਾਂ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮਾਂ ਰਹਿੰਦਿਆਂ ਉਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਸਮੂਹਿਕ ਤੌਰ 'ਤੇ ਸਖ਼ਤ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ | ਉਨ੍ਹਾਂ ਕਿਹਾ ਕਿ ਭਵਿੱਖ 'ਚ ਜੇਕਰ ਕਿਸੇ ਨਰਸਿੰਗ ਅਫ਼ਸਰ ਨਾਲ ਕਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਸੰਬੰਧਿਤ ਸੀਨੀਅਰ ਅਧਿਕਾਰੀ ਹੀ ਜ਼ਿੰਮੇਵਾਰ ਹੋਣਗੇ |
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਦੀ 14ਵੀਂ ਹਰਿਆਣਾ ਐਨ. ਸੀ. ਸੀ. ਬਟਾਲੀਅਨ ਦੀਆਂ ਦੋ ਕੈਡਿਟਾਂ ਨੇ ਰਾਸ਼ਟਰੀ ਪੱਧਰ 'ਤੇ ਕੀਤਾ... ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 35ਵੀਂ ਸਾਲਾਨਾ ਐਥਲੈਟਿਕ ਮੀਟ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।