20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮੋਬਾਈਲ ਖੋਹਣ ਤੇ ਧਮਕੀ ਦੇਣ ਦੇ ਮਾਮਲੇ 'ਚ ਦੋਸ਼ੀ ਕੀਤਾ ਗਿ੍ਫ਼ਤਾਰ <br/>

ਅਜੀਤ ਡੈਸਕ 21-02-2026
ਟੋਹਾਣਾ/ਜਾਖਲ, 20 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਸਿਟੀ ਪੁਲਿਸ ਸਟੇਸ਼ਨ ਨੇ ਮੋਬਾਈਲ ਫ਼ੋਨ ਖੋਹਣ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿਚ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਟੋਹਾਣਾ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਮਨ ਪੁੱਤਰ ਰਘੁਵੀਰ ਸਿੰਘ, ਵਾਸੀ ਵਾਰਡ ਨੰਬਰ 1, ਕਲਿਆਣ ਨਗਰ, ਮਨਿਆਣਾ ਰੋਡ, ਟੋਹਾਣਾ ਨੇ ਰਿਪੋਰਟ ਦਿੱਤੀ ਸੀ ਕਿ 28 ਜਨਵਰੀ, 2026 ਨੂੰ ਸ਼ਾਮ 4:30 ਵਜੇ ਦੇ ਕਰੀਬ ਉਹ ਆਪਣੇ ਘਰ ਤੋਂ ਮੋਟਰਸਾਈਕਲ 'ਤੇ ਪਾਲ ਕਾਰ ਏਜੰਸੀ ਰਤੀਆ ਰੋਡ ਟੋਹਾਣਾ ਵੱਲ ਜਾ ਰਿਹਾ ਸੀ | ਮੌਨੀ ਵਾਲੀ ਜੌਹੜੀ ਦੇ ਨੇੜੇ ਕੁਝ ਨੌਜਵਾਨਾਂ ਨੇ ਉਸ ਨੰੂ ਰੋਕਿਆ, ਉਸ 'ਤੇ ਅਤੇ ਉਸ ਦੇ ਭਰਾ ਲੱਕੀ 'ਤੇ ਹਮਲਾ ਕੀਤਾ ਅਤੇ ਉਸ ਤੋਂ ਦੋ ਮੋਬਾਈਲ ਫ਼ੋਨ ਖੋਹ ਲਏ | ਝੜਪ ਦੌਰਾਨ ਉਸਦੀ ਜੇਬ 'ਚੋਂ ਲਗਪਗ 5,000 ਰੁਪਏ ਡਿਗ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਨੇ ਬਾਅਦ 'ਚ ਉਸ ਨੂੰ ਫ਼ੋਨ ਕੀਤਾ ਤੇ ਧਮਕੀ ਦਿੱਤੀ, ਉਸ ਦਾ ਮੋਬਾਈਲ ਫ਼ੋਨ ਵਾਪਸ ਕਰਨ ਦੇ ਬਦਲੇ ਪੈਸੇ ਦੀ ਮੰਗ ਕੀਤੀ | ਸ਼ਿਕਾਇਤਕਰਤਾ ਨੇ ਚਿੰਤਾ ਪ੍ਰਗਟ ਕੀਤੀ ਕਿ ਉਸ ਦੇ ਮੋਬਾਈਲ ਫ਼ੋਨ 'ਚ ਸਟੋਰ ਕੀਤੇ ਨਿੱਜੀ ਡੇਟਾ, ਫ਼ੋਟੋਆਂ, ਵੀਡੀਓ ਤੇ ਬੈਂਕਿੰਗ ਜਾਣਕਾਰੀ ਦੀ ਦੁਰਵਰਤੋਂ ਹੋ ਸਕਦੀ ਹੈ | ਸ਼ਿਕਾਇਤ ਦੇ ਆਧਾਰ 'ਤੇ ਟੋਹਾਣਾ ਸਿਟੀ ਪੁਲਿਸ ਸਟੇਸ਼ਨ 'ਚ ਐਫ. ਆਈ. ਆਰ. ਨੰਬਰ 36, ਮਿਤੀ 31.01.2026, ਭਾਰਤੀ ਦੰਡ ਸੰਹਿਤਾ ਦੀ ਧਾਰਾ 304(2), 308(2), ਅਤੇ 3(5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਦੀ ਪਛਾਣ ਅਜੇ ਪੁੱਤਰ ਵਿਜੇ ਗੋਸਵਾਮੀ ਵਾਸੀ ਗੁਰੂ ਰਵਿਦਾਸ ਮੁਹੱਲਾ ਟੋਹਾਣਾ ਵਜੋਂ ਕੀਤੀ ਤੇ ਉਸ ਨੰੂ ਗਿ੍ਫ਼ਤਾਰ ਕਰ ਲਿਆ | ਦੋਸ਼ੀ ਨੂੰ ਨਿਯਮਾਂ ਅਨੁਸਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਮਾਮਲੇ ਦੀ ਜਾਂਚ ਜਾਰੀ ਹੈ ਤੇ ਹੋਰ ਸ਼ਾਮਿਲ ਦੋਸ਼ੀਆਂ ਦੀ ਭਾਲ ਜਾਰੀ ਹੈ | ਦੋਸ਼ੀਆਂ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਟੋਹਾਣਾ ਦੇ ਸਪਰਾ ਮੁਹੱਲੇ 'ਚ ਹੋਈ ਚੋਰੀ <br/> ਅਗਲੀ ਖ਼ਬਰ ਇਨੈਲੋ ਨੇ ਮਨਾਇਆ ਬਜ਼ੁਰਗ ਵਿਜੇ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।