19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦਰੱਖਤ ਨਾਲ ਕਾਰ ਟਕਰਾਉਣ ਕਾਰਨ 6 ਜ਼ਖ਼ਮੀ

ਅਜੀਤ ਡੈਸਕ 21-02-2026
ਟੋਹਾਣਾ/ਜਾਖ਼ਲ, 20 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਦੇ ਲਾਗਲੇ ਪਿੰਡ ਬਲਿਆਲਾ ਵਿਖੇ ਇਕ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾ ਗਈ, ਜਿਸ 'ਚ ਸਵਾਰ 6 ਲੋਕਾਂ ਦੇ ਫੱਟੜ ਹੋਣ ਦੀ ਖ਼ਬਰ ਮਿਲੀ ਹੈ | ਪ੍ਰਾਪਤ ਹੋਏ ਵੇਰਵੇ ਅਨੁਸਾਰ ਦਰਖਤ ਨਾਲ ਟਕਰਾਉਣ ਵਾਲੀ ਕਾਰ ਐੱਚ. ਆਰ. 21 ਐੱਚ 2947 'ਚ 6 ਲੋਕ ਸਵਾਰ ਸਨ ਜੋ ਪਿੰਡ ਸੁਜਾਨ ਕੋਟਲੀ ਤੋਂ ਖਨੌਰੀ ਜਾ ਰਹੇ ਸਨ ਕਿ ਟੋਹਾਣੇ ਦੇ ਪਿੰਡ ਬਲਿਆਲਾ ਨਜ਼ਦੀਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ | ਕਾਰ 'ਚ ਬੈਠੇ ਲੋਕਾਂ ਵਿਚੋਂ ਦੋ ਜਣੇ ਕਾਰ 'ਚ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਨੂੰ ਲੋਕਾਂ ਤੇ ਪੁਲਿਸ ਨੇ ਕਟਰ ਦੀ ਮਦਦ ਨਾਲ ਕਾਰ ਦੇ ਹਿੱਸੇ ਨੂੰ ਕੱਟ ਕੇ ਬਾਹਰ ਕੱਢਿਆ ਗਿਆ | ਜ਼ਖ਼ਮੀ ਲੋਕਾਂ ਨੂੰ ਟੋਹਾਣਾ ਦੇ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਚੜ੍ਹਦੀ ਕਲਾ ਸਰਬੱਤ ਦਾ ਭਲਾ ਟਰੱਸਟ 14 ਮਾਰਚ ਨੂੰ ਸਿਰਸਾ 'ਚ ਕਰਵਾਏਗਾ 8ਵੀਂ ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ <br... ਅਗਲੀ ਖ਼ਬਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਠੋਸ ਕਦਮ ਚੁੱਕਣੇ ਚਾਹੀਦੇ-ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।