15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਰਾਟ ਹਿੰਦੂ ਸੰਮੇਲਨ ਬਾਰੇ ਘਰ-ਘਰ ਦਿੱਤੇ ਜਾ ਰਹੇ ਨੇ ਸੱਦਾ-ਪੱਤਰ <br/>

ਵਿਰਾਟ ਹਿੰਦੂ ਸੰਮੇਲਨ ਨੂੰ ਲੈ ਕੇ ਲੋਕਾਂ ਦੇ ਘਰ-ਘਰ ਜਾ ਕੇ ਸੱਦਾ ਦਿੰਦੀਆਂ ਹੋਈਆਂ ਮਹਿਲਾ ਵਰਕਰਾਂ | ਤਸਵੀਰ : ਨਿਮਰ <br/> 22-02-2026
ਯਮੁਨਾਨਗਰ, 21 ਫਰਵਰੀ (ਗੁਰਦਿਆਲ ਸਿੰਘ ਨਿਮਰ)-ਹੁੱਡਾ ਦੇ ਸੈਕਟਰ-17 ਵਿਚਲੀ ਬਸਤੀ ਦੇ ਰੈੱਡ ਕਰਾਸ ਭਵਨ ਗਰਾਊਾਡ 'ਚ ਹੋਣ ਵਾਲੇ ਵਿਰਾਟ ਹਿੰਦੂ ਸੰਮੇਲਨ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ | ਸੰਮੇਲਨ 'ਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵਰਕਰਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸੱਦਾ-ਪੱਤਰ ਦਿੱਤੇ ਜਾ ਰਹੇ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਸਿਟੀ ਇੰਚਾਰਜ ਅਨੁਜ ਗਰਗ ਨੇ ਦੱਸਿਆ ਕਿ ਉੱਤਰੀ ਜ਼ੋਨ ਪ੍ਰਚਾਰ ਮੁਖੀ ਅਨਿਲ ਕਾਨਫ਼ਰੰਸ 'ਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ, ਜੋਕਿ ਦੇਸ਼ ਦੇ ਮੌਜੂਦਾ ਹਾਲਾਤਾਂ, ਚੁਣੌਤੀਆਂ ਤੇ ਉਨ੍ਹਾਂ ਦੇ ਹੱਲ ਬਾਰੇ ਆਪਣੇ ਵਿਚਾਰ ਰੱਖਣਗੇ | ਇਸ ਤੋਂ ਇਲਾਵਾ ਮਾਤਰੀ ਸ਼ਕਤੀ ਆਯਾਮ ਕੁਟੁੰਬ ਪ੍ਰਬੋਧਨ ਦੀ ਜ਼ਿਲ੍ਹਾ ਕੋਆਰਡੀਨੇਟਰ ਬਿੰਦੀਆ ਗਰਗ ਪੰਚ ਪਰਿਵਰਤਨ ਦੇ ਵਿਸ਼ੇ 'ਤੇ ਵਿਚਾਰ ਰੱਖਣਗੇ, ਜਦਕਿ ਧਰਮ ਜਾਗਰਣ ਸੰਮਤੀ ਦੇ ਸਹਿ-ਜ਼ਿਲ੍ਹਾ ਕੋਆਰਡੀਨੇਟਰ ਮਾਧਵ ਸੰਘ ਦੇ 100 ਸਾਲਾਂ ਦੇ ਸਫ਼ਰ ਤੇ ਇਸ ਦੇ ਯੋਗਦਾਨ 'ਤੇ ਚਾਨਣਾ ਪਾਉਣਗੇ | ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਔਰਤਾਂ ਦੀ ਇਕ ਟੀਮ ਘਰ-ਘਰ ਜਾ ਕੇ ਸੱਦਾ ਪੱਤਰ ਤੇ ਹਵਨ ਸਮੱਗਰੀ ਵੰਡ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਦੀ ਪੂਰਵ ਸੰਧਿਆ ਮੌਕੇ ਹੁੱਡਾ ਬਸਤੀ ਦੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਤੋਂ ਇਕ ਐਕਟਿਵਾ ਰੈਲੀ ਵੀ ਕੱਢੀ ਗਈ, ਜਿਸ 'ਚ ਵੱਡੀ ਗਿਣਤੀ 'ਚ ਔਰਤਾਂ, ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਮੈਂਬਰਾਂ ਵਲੋਂ ਹਿੱਸਾ ਲਿਆ ਗਿਆ | ਰੈਲੀ ਦੌਰਾਨ ਭਾਈਚਾਰੇ ਨੂੰ ਕਾਨਫ਼ਰੰਸ 'ਚ ਸੰਗਠਿਤ ਹੋਣ ਤੇ ਹਿੱਸਾ ਲੈਣ ਦਾ ਸੱਦਾ ਦਿੱਤਾ | ਪ੍ਰਬੰਧਕਾਂ ਅਨੁਸਾਰ ਇਸ ਕਾਨਫ਼ਰੰਸ 'ਚ ਸਮੁੱਚੇ ਖੇਤਰ 'ਚੋਂ ਵੱਡੀ ਗਿਣਤੀ ਲੋਕਾਂ ਦੇ ਹਿੱਸਾ ਲੈਣ ਦੀ ਆਸ ਹੈ |

ਪਿਛਲੀ ਖ਼ਬਰ ਪੰਜਾਬੀ ਸਮੇਤ ਸਾਰੀਆਂ ਮਾਤ ਭਾਸ਼ਾਵਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ-ਸਚਦੇਵਾ ਅਗਲੀ ਖ਼ਬਰ ਅਰੋੜਾ ਮਹਾਂਸਭਾ ਵਲੋਂ 45ਵਾਂ ਰਾਸ਼ਨ ਵੰਡ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।