28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਵੀਨਾ ਦਾ ਡੀ. ਏ. ਵੀ. ਕਾਲਜ ਵਿਚ ਪੁੱਜਣ 'ਤੇ ਕੀਤਾ ਨਿੱਘਾ ਸਵਾਗਤ <br/>

ਅਜੀਤ ਡੈਸਕ 28-02-2026
ਗੂਹਲਾ ਚੀਕਾ, 27 ਫਰਵਰੀ (ਓ. ਪੀ. ਸੈਣੀ)-ਡੀ. ਏ. ਵੀ. ਕਾਲਜ ਚੀਕਾ ਦੀ ਐਨ. ਸੀ. ਸੀ. ਯੂਨਿਟ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕਾਲਜ ਦੀ ਪ੍ਰਤਿਭਾਸ਼ਾਲੀ ਕੈਡੇਟ ਵੀਨਾ ਨੇ 26 ਜਨਵਰੀ ਨੂੰ ਨਵੀਂ ਦਿੱਲੀ 'ਚ ਆਯੋਜਿਤ ਪ੍ਰਤਿਸ਼ਠਾਵਾਨ ਗਣਤੰਤਰ ਦਿਵਸ ਪਰੇਡ (ਆਰਡੀ ਪਰੇਡ) ਵਿਚ ਹਿੱਸਾ ਲੈ ਕੇ ਸੰਸਥਾ ਨੂੰ ਮਾਣ ਦਿਵਾਇਆ | ਦੇਸ਼ ਭਰ ਤੋਂ ਚੁਣੇ ਗਏ ਸਭ ਤੋਂ ਵਧੀਆ ਐਨ. ਸੀ. ਸੀ. ਕੈਡੇਟਾਂ ਨੂੰ ਹੀ ਇਸ ਰਾਸ਼ਟਰੀ ਗਣਤੰਤਰ ਦਿਵਸ ਸਮਾਰੋਹ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ ਤੇ ਕੈਡੇਟ ਵੀਨਾ ਦੀ ਚੋਣ ਉਸ ਦੀ ਅਨੁਸ਼ਾਸਨ, ਸਮਰਪਣ ਅਤੇ ਮਿਹਨਤ ਦਾ ਨਤੀਜਾ ਹੈ | ਕਾਲਜ ਪਹੁੰਚਣ 'ਤੇ ਐਨ. ਸੀ. ਸੀ. ਏ. ਐਨ. ਓ. ਡਾ. ਜਸਵਿੰਦਰ ਸਿੰਘ ਤੇ ਪਿ੍ੰਸੀਪਲ ਨੇ ਕੈਡੇਟ ਵੀਨਾ ਦਾ ਸ਼ਾਨਦਾਰ ਸਵਾਗਤ ਕੀਤਾ | ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਪ੍ਰਾਪਤੀ 'ਤੇ ਮਾਣ ਪ੍ਰਗਟ ਕੀਤਾ | ਆਪਣੇ ਸੰਬੋਧਨ 'ਚ ਪਿ੍ੰਸੀਪਲ ਨੇ ਕਿਹਾ ਕਿ ਕੈਡੇਟ ਵੀਨਾ ਨੇ ਨਾ ਸਿਰਫ ਕਾਲਜ ਬਲਕਿ ਪੂਰੇ ਖੇਤਰ ਨੂੰ ਰਾਸ਼ਟਰੀ ਪੱਧਰ 'ਤੇ ਸਨਮਾਨ ਦਿਵਾਇਆ ਹੈ | ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨੂੰ ਐਨ. ਸੀ. ਸੀ. ਵਿਚ ਸ਼ਾਮਿਲ ਹੋਣ ਤੇ ਅਨੁਸ਼ਾਸਨ, ਲੀਡਰਸ਼ਿਪ ਤੇ ਰਾਸ਼ਟਰੀ ਸੇਵਾ ਦੀ ਭਾਵਨਾ ਵਿਕਸਤ ਕਰਨ ਲਈ ਵੀ ਪ੍ਰੇਰਿਤ ਕੀਤਾ | ਐਨ. ਸੀ. ਸੀ. ਦੇ ਏ. ਐਨ. ਓ. ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਆਰ. ਡੀ. ਪਰੇਡ ਲਈ ਚੋਣ ਪ੍ਰਕਿਰਿਆ ਬਹੁਤ ਸਖ਼ਤ ਹੈ, ਜਿਸ ਵਿਚ ਸਰੀਰਕ ਤੰਦਰੁਸਤੀ, ਪਰੇਡ ਹੁਨਰ, ਸ਼ਖ਼ਸੀਅਤ ਟੈਸਟ ਤੇ ਵੱਖ-ਵੱਖ ਸਿਖਲਾਈ ਕੈਂਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਿਲ ਹੈ | ਕੈਡੇਟ ਵੀਨਾ ਨੇ ਇਨ੍ਹਾਂ ਸਾਰੇ ਪੜਾਵਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਇਹ ਉਪਲਬਧੀ ਹਾਸਿਲ ਕੀਤੀ | ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੇ ਕੈਡੇਟ ਵੀਨਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਮਾਰੋਹ ਦਾ ਮਾਹੌਲ ਦੇਸ਼ ਭਗਤੀ ਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ | ਕਾਲਜ ਪਰਿਵਾਰ ਨੇ ਉਮੀਦ ਪ੍ਰਗਟ ਕੀਤੀ ਕਿ ਐਨ. ਸੀ. ਸੀ. ਯੂਨਿਟ ਦੇ ਕੈਡੇਟ ਭਵਿੱਖ ਵਿਚ ਨਵੀਆਂ ਉਚਾਈਆਂ ਪ੍ਰਾਪਤ ਕਰਦੇ ਰਹਿਣਗੇ |

ਪਿਛਲੀ ਖ਼ਬਰ ਸੇਵਾ ਭਾਰਤੀ ਸੰਸਥਾ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ 113 ਮਰੀਜ਼ਾਂ ਨੇ ਜਾਂਚ ਕਰਵਾ ਕੇ ਲਿਆ ਲਾਭ <br/> ਅਗਲੀ ਖ਼ਬਰ ਸੀ. ਟੀ. ਐਮ. ਵਲੋਂ ਬੋਰਡ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।