28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ 'ਦ ਪਿੱਚ ਅਰੇਨਾ 2026' ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 28-02-2026
ਯਮੁਨਾਨਗਰ, 27 ਫਰਵਰੀ (ਗੁਰਦਿਆਲ ਸਿੰਘ ਨਿਮਰ)-ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਇਨੋਵੇਂਚਰ ਸੈੱਲ ਵਲੋਂ 'ਦ ਪਿੱਚ ਅਰੇਨਾ 2026' ਪ੍ਰੋਗਰਾਮ ਕਰਵਾਇਆ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ 'ਚ ਨਵੀਨਤਾ, ਰਚਨਾਤਮਕਤਾ ਤੇ ਇਕ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੀ | ਇਹ ਪ੍ਰੋਗਰਾਮ ਈ. ਡੀ. ਸੈੱਲ ਇੰਚਾਰਜ ਰੋਹਿਤ ਮੰਧਰ ਅਤੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਕਰਨਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਕਾਰੋਬਾਰੀ ਵਿਚਾਰ ਜੱਜਾਂ ਦੇ ਇਕ ਵਿਸ਼ੇਸ਼ ਪੈਨਲ ਸੰਜੀਵ ਸਹਿਗਲ, ਕਪਿਲ ਸ਼ਰਮਾ, ਸਪਨਾ ਸਾਗ, ਮੋਨਿਕਾ ਗਣੇਸ਼ ਤੇ ਰੁਚਿਕਾ ਦੇ ਸਾਹਮਣੇ ਪੇਸ਼ ਕੀਤੇ ਅਤੇ ਭਾਗੀਦਾਰਾਂ ਨੇ ਆਪਣੇ ਸਟਾਰਟਅੱਪ ਵਿਚਾਰਾਂ 'ਚ ਪ੍ਰਭਾਵਸ਼ਾਲੀ ਰਚਨਾਤਮਕਤਾ, ਵਿਹਾਰਕ ਕਾਰੋਬਾਰੀ ਮਾਡਲ ਤੇ ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਜੱਜਾਂ ਨੇ ਵਿਚਾਰਾਂ ਦੀ ਮੌਲਿਕਤਾ ਤੇ ਵਿਹਾਰਕਤਾ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਮਦਦਗਾਰ ਸੁਝਾਅ ਦਿੱਤੇ | ਇਸ ਮੌਕੇ ਜੇਤੂਆਂ ਨੂੰ ਟਰਾਫੀਆਂ ਅਤੇ ਉੱਤਮਤਾ ਦੇ ਸਰਟੀਫਿਕੇਟ ਦਿੱਤੇ ਗਏ, ਜਦਕਿ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਇੰਜੀਨੀਅਰ ਅਨਿਲ ਕੁਮਾਰ ਨੇ ਕਿਹਾ ਕਿ ਇਸ ਮੁਕਾਬਲੇ ਵਾਲੇ ਯੁੱਗ 'ਚ ਉੱਦਮਤਾ ਬਹੁਤ ਜ਼ਰੂਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਸਿਰਜਣਹਾਰ ਬਣਨ ਦੀ ਮਾਨਸਿਕਤਾ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ | ਇਹ ਪ੍ਰੋਗਰਾਮ ਇਨਾਮ ਵੰਡ ਅਤੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ |

ਪਿਛਲੀ ਖ਼ਬਰ ਡੀ.ਆਈ.ਪੀ.ਆਰ. ਦਫ਼ਤਰ ਸੁਪਰਡੈਂਟ ਰਾਜ ਕੁਮਾਰ ਅਤੇ ਐਮ.ਬੀ.ਪੀ. ਸਾਧੂ ਰਾਮ ਸੇਵਾ ਮੁਕਤ ਹੋਏ <br/> ਅਗਲੀ ਖ਼ਬਰ ਸੇਵਾ ਭਾਰਤੀ ਸੰਸਥਾ ਵਲੋਂ ਲਗਾਏ ਮੈਡੀਕਲ ਕੈਂਪ ਦੌਰਾਨ 113 ਮਰੀਜ਼ਾਂ ਨੇ ਜਾਂਚ ਕਰਵਾ ਕੇ ਲਿਆ ਲਾਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।