22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਆਰਥਿਕ ਸੈੱਲ ਵਲੋਂ ਕਾਰਵਾਈ ਦੌਰਾਨ ਆਸਟ੍ਰੇਲੀਆਈ ਵਰਕ ਵੀਜ਼ਾ ਦੀ ਆੜ 'ਚ 57 ਹਜ਼ਾਰ ਦੀ ਧੋਖਾਧੜੀ ਦਾ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 01-03-2026
ਟੋਹਾਣਾ/ਜਾਖ਼ਲ, 28 ਫਰਵਰੀ (ਮਨਜੀਤ ਸਿੰਘ)-ਧੋਖਾਧੜੀ ਨਾਲ ਆਸਟ੍ਰੇਲੀਆਈ ਵਰਕ ਵੀਜ਼ਾ ਦਿਵਾਉਣ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਸਫਲਤਾਪੂਰਵਕ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਨੂੰ ਨਿਯਮਾਂ ਅਨੁਸਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਆਰਥਿਕ ਸੈੱਲ ਫ਼ਤਿਹਾਬਾਦ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਨੀਲ ਕੁਮਾਰ ਪੁੱਤਰ ਸੇਵਾ ਸਿੰਘ ਪਿੰਡ ਬਲੀਆਵਾਲਾ, ਤਹਿਸੀਲ ਟੋਹਾਣਾ, ਜ਼ਿਲ੍ਹਾ ਫ਼ਤਿਹਾਬਾਦ ਨੇ ਸ਼ਿਕਾਇਤ ਕੀਤੀ ਕਿ ਪਿਊਸ਼ ਗੁਪਤਾ ਪੁੱਤਰ ਚੇਤਨ ਗੁਪਤਾ, ਹਾਊਸਿੰਗ ਬੋਰਡ ਕਲੋਨੀ, ਸੋਨੀਪਤ ਨੇ ਉਸ ਨੂੰ ਆਸਟੇ੍ਰਲੀਆ ਭੇਜਣ ਤੇ ਵਰਕ ਵੀਜ਼ਾ ਦਿਵਾਉਣ ਦਾ ਵਾਅਦਾ ਕਰਕੇ ਧੋਖਾ ਦਿੱਤਾ | ਦੋਸ਼ੀ ਨੇ ਕੁੱਲ 15 ਲੱਖ ਦਾ ਖਰਚਾ ਦਾਅਵਾ ਕੀਤਾ ਤੇ ਵੱਖ-ਵੱਖ ਤਰੀਕਾਂ 'ਤੇ ਵੱਖ-ਵੱਖ ਤਰੀਕਿਆਂ ਨਾਲ ਪਹਿਲੀ ਕਿਸ਼ਤ ਵਜੋਂ ਲਗਪਗ 57 ਹਜ਼ਾਰ ਪ੍ਰਾਪਤ ਕੀਤੇ | ਸ਼ਿਕਾਇਤਕਰਤਾ ਦੇ ਅਨੁਸਾਰ ਦੋਸ਼ੀ ਨੇ ਨਾ ਤਾਂ ਵੀਜ਼ਾ ਲਿਆ ਤੇ ਨਾ ਹੀ ਪੈਸੇ ਵਾਪਸ ਕੀਤੇ | ਇਸ ਦੀ ਬਜਾਏ ਉਸ ਨੇ ਮੈਨੂੰ ਫ਼ੋਨ 'ਤੇ ਗਾਲ੍ਹਾਂ ਕੱਢੀਆਂ ਤੇ ਮੈਨੂੰ ਝੂਠੇ ਕੇਸ ਵਿਚ ਫਸਾਉਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ | ਇਸ ਸੰਬੰਧ 'ਚ ਪੁਲਿਸ ਸਟੇਸ਼ਨ ਸਦਰ ਟੋਹਾਣਾ ਵਿਚ ਐਫ. ਆਈ. ਆਰ. ਨੰਬਰ 245 ਮਿਤੀ 08.12.2025, ਭਾਰਤੀ ਦੰਡ ਸੰਹਿਤਾ ਦੀ ਧਾਰਾ 316(2) ਅਤੇ 318(4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਜਾਂਚ ਦੌਰਾਨ ਦੋਸ਼ੀ ਨੂੰ ਸਬੂਤਾਂ ਦੇ ਆਧਾਰ 'ਤੇ ਗਿ੍ਫਤਾਰ ਕੀਤਾ ਗਿਆ ਸੀ | ਮਾਮਲੇ ਦੀ ਜਾਂਚ ਜਾਰੀ ਹੈ | ਪੁਲਿਸ ਜਨਤਾ ਨੂੰ ਅਪੀਲ ਕਰਦੀ ਹੈ ਕਿ ਉਹ ਕਿਸੇ ਵੀ ਏਜੰਟ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਪੈਸੇ ਦੇਣ ਤੋਂ ਪਹਿਲਾਂ ਪੂਰੀ ਜਾਂਚ ਕਰਨ |
ਪਿਛਲੀ ਖ਼ਬਰ ਬੀ. ਆਰ. ਅੰਬੇਡਕਰ ਕਾਲਜ 'ਚ ਰੀਤੂ ਤੇ ਹਿਤੇਸ਼ ਕੁਮਾਰ ਬੈਸਟ ਅਥਲੀਟ ਬਣੇ <br/> ਅਗਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਾਜ ਪੱਧਰੀ ਪ੍ਰੋਗਰਾਮ 'ਚ ਹੋਣਗੇ ਮੁੱਖ ਮਹਿਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।