13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਕਮੇਟੀ ਦੇ ਭਿ੍ਸ਼ਟਾਚਾਰੀ ਨਿਜ਼ਾਮ ਨੂੰ ਹਟਾਉਣ ਲਈ ਇਕਜੁੱਟ ਹੋਵੇ ਦਿੱਲੀ ਦਾ ਸਿੱਖ ਭਾਈਚਾਰਾ-ਸਰਨਾ

ਅਜੀਤ ਡੈਸਕ 03-03-2026
ਨਵੀਂ ਦਿੱਲੀ,2 ਮਾਰਚ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਸਿੱਖਾਂ ਨੂੰ ਇੱਕਜੁੱਟ ਹੋਣ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਕਾਬਜ਼ ਭਿ੍ਸ਼ਟਾਚਾਰੀ ਨਿਜ਼ਾਮ ਨੂੰ ਹਟਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ¢ ਉਨ੍ਹਾਂ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਕਰਵਾਏ ਜਾਣ ਦਾ ਰਾਹ ਪੱਧਰਾ ਹੋ ਚੁੱਕਾ ਹੈ ,ਇਸ ਲਈ ਦਿੱਲੀ ਦੇ ਸਿੱਖਾਂ ਨੂੰ ਅਪੀਲ ਹੈ ਕਿ ਚੋਣਾਂ ਦੌਰਾਨ ਭਿ੍ਸ਼ਟਾਚਾਰੀ ਪ੍ਰਬੰਧਕਾਂ ਨੂੰ ਕਰਾਰਾ ਸਬਕ ਸਿਖਾਉਣ ਲਈ ਹੁਣ ਤੋਂ ਹੀ ਕਮਰਕੱਸੇ ਕਰ ਲੈਣ ¢ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧਕਾਂ ਦੀਆਂ ਭਿ੍ਸ਼ਟਾਚਾਰੀ ਨੀਤੀਆਂ, ਨਾਕਾਮੀਆਂ ਤੇ ਲਾਪਰਵਾਹੀਆਂ ਦੇ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੀ ਹੈ, ਸਕੂਲਾਂ ਦੀ ਦੇਣਦਾਰੀ 500 ਕਰੋੜ ਦੇ ਕਰੀਬ ਪੁੱਜ ਗਈ ਹੈ ਅਤੇ ਇਨ੍ਹਾਂ ਨੇ ਕਮੇਟੀ ਅਧੀਨ ਤਕਨੀਕੀ ਤੇ ਦੂਜੇ ਅਦਾਰਿਆਂ ਨੂੰ ਤਬਾਹੀ ਦੀ ਕਗਾਰ 'ਤੇ ਪਹੁੰਚਾ ਦਿੱਤਾ ਹੈ ¢ ਸਰਨਾ ਨੇ ਕਿਹਾ ਕਿ ਪਿਛਲੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਕਮੇਟੀ ਦਾ ਆਡਿਟ 'ਡੇਲਾਇਟ' ਕੰਪਨੀ ਤੋਂ ਕਰਵਾਇਆ ਗਿਆ ਸੀ ਪਰ ਸਿਰਸਾ-ਕਾਲਕਾ ਦੀ ਜੋੜੀ ਵੱਲੋਂ ਉਸ ਆਡਿਟ ਰਿਪੋਰਟ ਨੂੰ ਹਾਲੇ ਤਕ ਸੰਗਤਾਂ ਕੋਲੋਂ ਲੁਕਾ ਕੇ ਰੱਖਿਆ ਹੋਇਆ ਹੈ ,ਕਿਉਂਕਿ ਉਸ ਆਡਿਟ ਰਿਪੋਰਟ ਵਿਚ ਸਿਰਸਾ-ਕਾਲਕਾ ਦਾ ਭਿ੍ਸ਼ਟਾਚਾਰ ਪੂਰੀ ਤਰ੍ਹਾਂ
ਪਿਛਲੀ ਖ਼ਬਰ ਚੈਕਿੰਗ ਦੇ ਨਾਂਅ 'ਤੇ ਅੰਮਿ੍ਤਧਾਰੀ ਵਿਦਿਆਰਥਣ ਦੀ ਦਸਤਾਰ-ਦੁਮਾਲਾ ਉਤਰਵਾਉਣਾ ਬੇਹੱਦ ਅਫ਼ਸੋਸਜਨਕ-ਰਾਮ ਸਿੰਘ 'ਬੰਬੇ' •... ਅਗਲੀ ਖ਼ਬਰ ਗੁਰਦੁਆਰਾ ਚੋਣਾਂ ਵਾਸਤੇ ਸਾਡੀ ਪਾਰਟੀ ਪੂਰੀ ਤਰ੍ਹਾਂ ਤਿਆਰ - ਕਾਲਕਾ, ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।