03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਤੀ ਤੋਂ ਵੱਖ ਰਹਿ ਰਹੀ ਔਰਤ ਦੀ ਹੱਤਿਆ, ਦੋਸ਼ੀ ਚੰਦ ਘੰਟਿਆਂ 'ਚ ਗਿ੍ਫ਼ਤਾਰ

ਅਜੀਤ ਡੈਸਕ 08-03-2026

ਡੱਬਵਾਲੀ, 7 ਮਾਰਚ (ਇਕਬਾਲ ਸਿੰਘ ਸ਼ਾਂਤ)- ਵਾਰਡ 15 ਸਥਿਤ ਖਟੀਕ ਮੁਹੱਲੇ ਵਿੱਚ ਸੁਮਨ ਨਾਮਕ ਔਰਤ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਮੁਲਜਮ ਨੂੰ ਚੰਦ ਘੰਟਿਆਂ ਵਿਚ ਕਾਬੂ ਕਰ ਲਿਆ | ਮਿ੍ਤਕਾ ਇੱਥੇ ਪਿਛਲੇ ਲਗਭਗ ਇੱਕ ਮਹੀਨੇ ਤੋਂ ਕ੍ਰਿਸ਼ਨਾ ਲਾਲ ਦੇ ਘਰ ਕਿਰਾਏ 'ਤੇ ਰਹਿ ਰਹੀ ਸੀ | ਘਟਨਾ ਬੀਤੀ ਰਾਤ ਕਰੀਬ 8 ਵਜੇ ਵਾਪਰੀ, ਜਦੋਂ ਸੁਮਨ ਦਾ ਜਾਣਕਾਰ ਵਿਕਰਮ ਪੁੱਤਰ ਪੱਪੂ ਵਾਸੀ ਕਬੀਰ ਬਸਤੀ ਡੱਬਵਾਲੀ ਉਸਨੂੰ ਮਿਲਣ ਘਰ ਆਇਆ | ਮੁਲਜਮ ਵਿਕਰਮ ਦਾ ਪਹਿਲਾਂ ਵੀ ਉਸ ਦੇ ਘਰ ਆਉਣਾ-ਜਾਣਾ ਸੀ | ਮਿ੍ਤਕਾ ਦੇ ਭਰਾ ਰਾਜੂ ਮੁਤਾਬਕ ਅਨੁਸਾਰ ਸੁਮਨ ਦਾ ਵਿਆਹ ਲਗਭਗ 12 ਸਾਲ ਪਹਿਲਾਂ ਹਨੂੰਮਾਨਗੜ੍ਹ ਵਿਖੇ ਹੋਇਆ ਸੀ ਪਰ ਉਹ ਪਿਛਲੇ 2-3 ਸਾਲਾਂ ਤੋਂ ਪਤੀ ਤੋਂ ਵੱਖ ਹੋ ਕੇ ਡੱਬਵਾਲੀ ਰਹਿ ਰਹੀ ਸੀ | ਰਾਜੂ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਦੀ ਭੈਣ ਦੇ ਕਮਰੇ ਵਿਚ ਆਇਆ ਤੇ ਉਸ ਦੇ ਭਾਣਜੇ ਨੂੰ ਮੋਬਾਈਲ ਦੇ ਕੇ ਘਰ ਦੇ ਬਾਹਰ ਭੇਜ ਦਿੱਤਾ | ਕੁਝ ਸਮੇਂ ਬਾਅਦ ਮੁਲਜਮ ਬਾਹਰ ਆਇਆ, ਭਾਣਜੇ ਨੂੰ 100 ਰੁਪਏ ਦੇ ਕੇ ਕੁਝ ਖਾਣ ਲਈ ਭੇਜ ਦਿੱਤਾ ਤੇ ਉਥੋਂ ਚਲਾ ਗਿਆ | ਥੋੜੀਂ ਦੇਰ ਬਾਅਦ ਭਾਣਜਾ ਵਾਪਸ ਗਿਆ, ਤਾਂ ਕਮਰੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਮਾਂ ਦੀ ਲਾਸ਼ ਵਿਚ ਪਈ ਸੀ, ਜਿਸ ਦੇ ਗਲੇ ਤੇ ਅੱਖਾਂ 'ਤੇ ਸੱਟਾਂ ਦੇ ਨਿਸ਼ਾਨ ਸਨ | ਉਸ ਦੇ ਭਾਣਜੇ ਵਲੋਂ ਰੌਲਾ ਪਾਉਣ 'ਤੇ ਮੁਹੱਲੇ ਦੇ ਲੋਕ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਨਾ ਦਿੱਤੀ | ਸਿਟੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ | ਸੀ.ਆਈ.ਏ ਅਤੇ ਸਿਟੀ ਪੁਲਿਸ ਨੂੰ ਸਾਂਝੀ ਕਾਰਵਾਈ ਵਿਚ ਮੁਲਜਮ ਨੂੰ ਗਿ੍ਫ਼ਤਾਰ ਕੀਤਾ | ਦੱਸਿਆ ਜਾਂਦਾ ਹੈ ਕਿ ਮਲਜਮ ਆਪਣੇ ਘਰੋਂ ਫਰਾਰ ਹੋਣ ਦੀ ਫ਼ਿਰਾਕ ਵਿਚ ਸੀ, ਪੁਲਿਸ ਨੇ ਸਮੇਂ ਸਿਰ ਛਾਪੇਮਾਰੀ ਕਰਕੇ ਉਸਨੂੰ ਕਾਬੂ ਕਰ ਲਿਆ | ਡੱਬਵਾਲੀ ਦੇ ਡੀ.ਐਸ.ਪੀ. (ਐਚ) ਕਪਿਲ ਅਹਿਲਾਵਤ ਨੇ ਦੱਸਿਆ ਕਿ ਮੁਲਜਮ ਵਿਕਰਮ ਨੂੰ ਕਬੀਰ ਬਸਤੀ ਡੱਬਵਾਲੀ ਤੋਂ ਗਿ੍ਫਤਾਰ ਕੀਤਾ ਗਿਆ ਹੈ | ਮਿ੍ਤਕਾ ਦੇ ਭਰਾ ਰਾਜੂ ਦੇ ਬਿਆਨ 'ਤੇ ਮੁਲਜਮ ਖਿਲਾਫ਼ ਹੱਤਿਆ ਦੀ ਧਾਰਾ 103(1) ਅਤੇ 332(2) ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਪਹਿਲੀ ਰਾਸ਼ਟਰੀ ਲੋਕ ਅਦਾਲਤ 14 ਮਾਰਚ ਨੂੰ : ਸੀ. ਜੇ. ਐਮ. ਸੁਮਿੱਤਰਾ ਕਾਦੀਆਂ ਅਗਲੀ ਖ਼ਬਰ 08-03-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।