ਟੋਹਾਣਾ, 29 ਮਾਰਚ (ਮਨਜੀਤ ਸਿੰਘ)-ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਐਤਵਾਰ ਨੂੰ ਸਿਧਾਨੀ ਪਿੰਡ ਦੇ ਬੂਥ ਨੰਬਰ ਇੱਕ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਿੱਧ 'ਮਨ ਕੀ ਬਾਤ' ਪ੍ਰੋਗਰਾਮ ਦੇ ਵਿਚ ਹਿੱਸਾ ਲਿਆ | ਉਹ ਪ੍ਰਧਾਨ ਮੰਤਰੀ ਦੇ ਪ੍ਰਸਿੱਧ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 132ਵੇਂ ਐਡੀਸ਼ਨ ਨੂੰ ਸੁਣਨ ਵਿਚ ਸੈਂਕੜੇ ਸਮਰਪਿਤ ਪਾਰਟੀ ਵਰਕਰਾਂ, ਪ੍ਰਮੁੱਖ ਨਾਗਰਿਕਾਂ, ਅÏਰਤਾਂ ਅਤੇ ਨੌਜਵਾਨਾਂ ਨਾਲ ਸ਼ਾਮਲ ਹੋਏ | ਸੰਸਦ ਮੈਂਬਰ ਬਰਾਲਾ ਨੇ ਸਮਾਜਿਕ ਏਕਤਾ ਅਤੇ ਵਾਤਾਵਰਣ ਸੁਰੱਖਿਆ ਦੇ ਪ੍ਰਧਾਨ ਮੰਤਰੀ ਦੇ ਸੰਦੇਸ਼ਾਂ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰਨ ਦਾ ਸੱਦਾ ਦਿੱਤਾ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਜਨਤਕ ਭਾਗੀਦਾਰੀ, ਸਵੈ-ਨਿਰਭਰਤਾ, ਸਫਾਈ, ਨਵੀਨਤਾ ਅਤੇ ਸਮਾਜਿਕ ਉੱਨਤੀ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਮਾਰਗਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਇਹ ਵਿਚਾਰ ਹਰੇਕ ਨਾਗਰਿਕ ਨੂੰ ਰਾਸ਼ਟਰ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਸਮਾਜ ਦੇ ਸਾਰੇ ਵਰਗਾਂ ਵਿਚ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੇ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੂਹਿਕ ਯਤਨਾਂ ਰਾਹੀਂ ਹੀ ਦੇਸ਼ ਨਵੀਆਂ ਉਚਾਈਆਂ 'ਤੇ ਪਹੁੰਚ ਸਕਦਾ ਹੈ | ਜਨਤਕ ਭਾਗੀਦਾਰੀ ਅਤੇ ਸਵੈ-ਨਿਰਭਰਤਾ ਵਰਗੇ ਮੁੱਖ ਸਿਧਾਂਤ ਨਾ ਸਿਰਫ਼ ਵਿਅਕਤੀਆਂ ਨੂੰ ਸਸ਼ਕਤ ਬਣਾਉਂਦੇ ਹਨ ਸਗੋਂ ਰਾਸ਼ਟਰ ਲਈ ਇੱਕ ਮਜ਼ਬੂਤ ਨੀਂਹ ਵੀ ਪ੍ਰਦਾਨ ਕਰਦੇ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੇਰਨਾਦਾਇਕ ਵਿਚਾਰ ਸਮਾਜ ਦੇ ਹਰ ਵਿਅਕਤੀ ਤੱਕ ਪਹੁੰਚਣ ਤਾਂ ਜੋ ਇੱਕ ਸਵੈ-ਨਿਰਭਰ, ਮਜ਼ਬੂਤ ਅਤੇ ਸਦਭਾਵਨਾਪੂਰਨ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕੀਤਾ ਜਾ ਸਕੇ | 'ਏਕ ਪੇੜ ਮਾਂ ਕੇ ਨਾਮ' ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਆਪਣੀ ਮਾਂ ਦੇ ਸਨਮਾਨ ਵਿਚ ਇੱਕ ਰੁੱਖ ਲਗਾਵੇ ਅਤੇ ਉਸ ਦੀ ਦੇਖਭਾਲ ਕਰੇ ਤਾਂ ਇਹ ਨਾ ਸਿਰਫ਼ ਕੁਦਰਤ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਦਰਸਾਏਗਾ ਬਲਕਿ ਸਮਾਜ ਨੂੰ ਭਾਵਨਾਤਮਕ ਤੌਰ 'ਤੇ ਜੋੜਨ ਵਿਚ ਵੀ ਮਦਦ ਕਰੇਗਾ | ਇਸ ਮੌਕੇ ਮੰਡਲ ਪ੍ਰਧਾਨ ਕਿਰਨ ਸ਼ਰਮਾ, ਨਗਰਪਾਲਿਕਾ ਪ੍ਰਧਾਨ ਵਿੱਕੀ ਕਾਮਰਾ, ਚੇਅਰਮੈਨ ਜਗਜੀਤ ਨੜੈਲ, ਸੋਨੂੰ ਸਰਪੰਚ, ਸੰਜੂ ਸਿਧਾਨੀ, ਅਰੁਣ ਗੁਪਤਾ, ਅਮਰੀਕ ਸਿੰਘ, ਸਤੀਸ਼, ਆਸ਼ੂ ਬਾਂਸਲ, ਗੁਰਜੰਟ ਸਿਧਾਨੀ, ਬਿਕਰਮ ਸਿਧਾਨੀ ਅਤੇ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |