08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਬਾਲ ਸੁਰੱਖਿਆ ਨਾਲ ਜੁੜੇ ਪਾਠਕ੍ਰਮ ਲਈ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਤੇ ਸੀ-ਲੈਬ ਵਿਚ ਹੋਇਆ 'ਕਰਾਰ'

ਅਜੀਤ ਡੈਸਕ 30-03-2026
ਨਵੀਂ ਦਿੱਲੀ,29 ਮਾਰਚ (ਜਗਤਾਰ ਸਿੰਘ)-ਅਕਾਦਮਿਕ ਢਾਂਚੇ ਦੇ ਅੰਦਰ ਬਾਲ ਸੁਰੱਖਿਆ ਅਤੇ ਬਾਲ ਅਧਿਕਾਰਾਂ ਨੂੰ ਸੰਸਥਾਗਤ ਬਣਾਉਣ ਲਈ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਨੇ ਸੈਂਟਰ ਫ਼ਾਰ ਲੀਗਲ ਐਕਸ਼ਨ ਐਂਡ ਬਿਹੇਵੀਅਰ ਚੇਂਜ ਫਾਰ ਚਿਲਡਰਨ (ਸੀ-ਲੈਬ) ਨਾਲ ਇੱਕ 'ਕਰਾਰ' ਕੀਤਾ ਹੈ ¢ ਸਮਝੌਤੇ ਦੇ ਤਹਿਤ ਬਾਲ ਅਧਿਕਾਰਾਂ ਅਤੇ ਬਾਲ ਸੁਰੱਖਿਆ ਨਾਲ ਸਬੰਧਿਤ ਵਿਸ਼ੇ ਹੁਣ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਹਿੱਸਾ ਹੋਣਗੇ ਅਤੇ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਕੋਰਸ ਪੇਸ਼ ਕੀਤੇ ਜਾਣਗੇ ਅਤੇ ਦੋਵੇਂ ਸਾਂਝੇ ਤੌਰ 'ਤੇ ਇਨ੍ਹਾਂ ਵਿਸ਼ਿਆਂ 'ਤੇ ਖੋਜ ਵੀ ਕਰਨਗੇ ¢ ਇਸ ਸਮਝੌਤੇ ਦੇ ਤਹਿਤ, ਸੀ-ਲੈਬ ਯੂਨੀਵਰਸਿਟੀ ਨੂੰ ਬਾਲ ਅਧਿਕਾਰਾਂ ਅਤੇ ਬਾਲ ਸੁਰੱਖਿਆ ਸੰਬੰਧੀ ਮੁਹਾਰਤ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਨਾਲ ਹੀ ਵੱਖ-ਵੱਖ ਕੋਰਸਾਂ ਲਈ ਸਮਗਰੀ, ਮਿਆਦ ਅਤੇ ਯੋਗਤਾ ਮਾਪਦੰਡ ਵਿਕਸਤ ਕਰੇਗਾ ¢ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਆਪਣੇ ਸੈਂਟਰ ਫ਼ਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਰਾਹੀਂ ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ਲਈ ਜ਼ਰੂਰੀ ਨੀਤੀਗਤ ਫ਼ੈਸਲੇ ਵੀ ਲਵੇਗੀ ¢ ਇਸ ਤੋਂ ਇਲਾਵਾ, ਯੂਨੀਵਰਸਿਟੀ ਆਪਣੇ ਕੈਂਪਸ ਵਿਚ ਇਨ੍ਹਾਂ ਕੋਰਸਾਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰੇਗੀ ¢ ਯੂਨੀਵਰਸਿਟੀ ਅਤੇ ਸੀ-ਲੈਬ ਨੇ ਇਨ੍ਹਾਂ ਕੋਰਸਾਂ ਲਈ ਫ਼ੀਸਾਂ ਨੂੰ ਘੱਟ ਤੋਂ ਘੱਟ ਰੱਖਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਦੇਸ਼ ਵਿੱਚ ਹੋਰ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਬਾਲ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ¢
ਪਿਛਲੀ ਖ਼ਬਰ ਉੱਤਰ-ਪੂਰਬੀ ਦਿੱਲੀ 'ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ- ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਸਿੱਖੀ ਭਾਵਨਾਵਾਂ ਦੇ ਮੱਦੇਨਜ਼ਰ ਕਰਤਾਰਪੁਰ ਲਾਂਘਾ ਛੇਤੀ ਖੋਲ੍ਹਣ ਬਾਰੇ ਵਿਚਾਰ ਕਰੇ ਕੇਂਦਰ ਸਰਕਾਰ-ਪਰਮਜੀਤ ਸਿੰਘ 'ਵੀਰਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।