15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਦਿੱਲੀ ਮੈਟਰੋ ਦੀ 'ਯੈਲੋ ਲਾਈਨ' ਦੀ ਆਵਾਜਾਈ 'ਚ ਪਿਆ ਅੜਿੱਕਾ, ਲੱਖਾਂ ਯਾਤਰੀ ਹੋਏ ਪ੍ਰੇਸ਼ਾਨ

ਅਜੀਤ ਡੈਸਕ 31-03-2026
ਨਵੀਂ ਦਿੱਲੀ,30 ਮਾਰਚ(ਜਗਤਾਰ ਸਿੰਘ)- ਦਿੱਲੀ ਮੈਟਰੋ ਦੀ 'ਯੈਲੋ ਲਾਈਨ' (ਪੀਲੀ ਲਾਈਨ) 'ਤੇ ਸੋਮਵਾਰ ਨੂੰ ਸਵੇਰੇ ਦਫ਼ਤਰੀ ਟਾਈਮ ਸਮੇਂ (ਪੀਕ ਆਵਰ) ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਸ ਲਾਈਨ 'ਤੇ ਮੈਟਰੋ ਸੇਵਾ ਕਾਫ਼ੀ ਟਾਈਮ ਤੱਕ ਪ੍ਰਭਾਵਿਤ ਰਹੀ ¢ ਇਸ ਵਾਰੀ ਯੈਲੋ ਲਾਈਨ 'ਤੇ ਅੜਿੱਕਾ ਪੈਣ ਦਾ ਕਾਰਨ ਤਕਨੀਕੀ ਖ਼ਰਾਬੀ ਨਹੀਂ ਸੀ ਬਲਕਿ ਵਿਸ਼ਵ ਵਿਦਿਆਲਿਆ ਮੈਟਰੋ ਸਟੇਸ਼ਨ 'ਤੇ ਇੱਕ ਯਾਤਰੀ ਮੈਟਰੋ ਟ੍ਰੈਕ 'ਤੇ ਤੁਰਦਾ ਨਜ਼ਰ ਆਇਆ ਸੀ¢ ਇਸ ਦੀ ਜਾਣਕਾਰੀ ਮਿਲਦੇ ਹੀ ਮੈਟਰੋ ਪ੍ਰਸ਼ਾਸਨ ਨੇ ਤੁਰੰਤ ਸੁਰੱਖਿਆ ਪ੍ਰੋਟੋਕਾਲ ਲਾਗੂ ਕਰ ਦਿੱਤਾ ਅਤੇ ਮੈਟਰੋ ਟ੍ਰੇਨਾਂ ਦੀ ਗਤੀ ਕੰਟਰੋਲ ਕੀਤੀ ਗਈ ¢ ਇਸ ਨਾਲ ਮੈਟਰੋ ਦੀ ਪੂਰੀ ਯੈਲੋ ਲਾਈਨ 'ਤੇ ਅਸਰ ਪਿਆ ¢ ਜਿਸ ਵਿਚ ਰੋਜ਼ਾਨਾ ਲੱਖਾਂ ਯਾਤਰੀ ਸਫ਼ਰ ਕਰਦੇ ਹਨ ਅਤੇ ਇਹ ਮੈਟਰੋ ਦੀ ਬਹੁਤ ਹੀ ਮਹੱਤਵਪੂਰਨ ਲਾਈਨ ਹੈ ਜੋ ਬਾਹਰੀ ਦਿੱਲੀ ਤੋਂ ਸ਼ੁਰੂ ਹੋ ਕੇ ਸੈਂਟਰਲ ਦਿੱਲੀ ਤੇ ਸਾਊਥ ਨੂੰ ਜੋੜਦੀ ਹੋਈ ਹਰਿਆਣਾ ਦੇ ਗੁਰੁਗ੍ਰਾਮ ਤੱਕ ਜਾਂਦੀ ਹੈ ¢ ਅੱਜ ਆਵਾਜਾਈ ਵਿਚ ਅੜਿੱਕਾ ਪੈਣ ਕਾਰਨ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪਈ ¢ ਮੌਕੇ 'ਤੇ ਪੁੱਜੀਆਂ ਟੀਮਾਂ ਨੇ ਸਥਿਤੀ ਨੂੰ ਸੰਭਾਲਿਆ ਅਤੇ ਟਰੈਕ ਨੂੰ ਖ਼ਾਲੀ ਕਰਾਇਆ ਅਤੇ ਯਾਤਰੀ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ¢ ਇਸ ਤੋਂ ਬਾਅਦ ਹੌਲੀ ਹੌਲੀ ਮੈਟਰੋ ਸੇਵਾਵਾਂ ਦੀ ਪ੍ਰਕਿਰਿਆ ਨਾਰਮਲ ਹੋਣੀ ਸ਼ੁਰੂ ਹੋਈ ¢ ਇੱਥੇ ਦੱਸਣਯੋਗ ਹੈ ਕਿ ਇਹ ਸਟੇਸ਼ਨ ਜ਼ਮੀਨ ਦੇ ਕਈ ਫੁੱਟ ਹੇਠਾਂ ਬਣਿਆ ਹੋਇਆ ਹੈ ਅਤੇ ਪਲੇਟਫ਼ਾਰਮ ਖ਼ਤਮ ਹੁੰਦੇ ਹੀ ਸੁਰੰਗ ਸ਼ੁਰੂ ਹੋ ਜਾਂਦੀ ਹੈ,ਜਿੱਥੇ ਕਾਫ਼ੀ ਹਨੇਰਾ ਹੁੰਦਾ ਹੈ ¢
ਪਿਛਲੀ ਖ਼ਬਰ ਦਿੱਲੀ ਨੂੰ ਕੂੜੇ ਦੇ ਪਹਾੜਾਂ ਤੋਂ ਮੁਕਤ ਕਰਾਉਣਾ ਸਰਕਾਰ ਦੀ ਵੱਡੀ ਤਰਜੀਹ-ਉਪ ਰਾਜਪਾਲ ਸੰਧੂ ਅਗਲੀ ਖ਼ਬਰ ਦਿੱਲੀ ਵਿਧਾਨ ਸਭਾ ਦਾ 4 ਰੋਜ਼ਾ ਬਜਟ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।