31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਪੁਲਿਸ ਨੇ ਇਕ ਮੁਲਜ਼ਮ ਕੀਤਾ ਕਾਬੂ

ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ਼ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਸਾਈਬਰ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਹੈ | ਪੁਲਿਸ ਨੇ ਇਸ ਕੋਲੋਂ ਇਕ ਐਸ.ਬੀ.ਆਈ. ਡੈਬਿਟ ਕਾਰਡ, ਇਕ ਆਈ.ਸੀ.ਆਈ.ਸੀ.ਈ. ਡੈਬਿਟ ਕਾਰਡ, ਅਪਰਾਧ ਵਿਚ ਵਰਤੇ ਗਏ ਦੋ ਮੋਬਾਈਲ ਫੋਨ ਅਤੇ ਦੋ ਸਿਮ ਕਾਰਡ ਬਰਾਮਦ ਕੀਤੇ ਹਨ | ਇਸ ਮੁਲਜ਼ਮ ਦਾ ਨਾਂਅ ਅਮਨ ਸੇਠੀ (32) ਹੈ ਜੋ ਕਿ ਦਿੱਲੀ ਦੇ ਸ਼ਿਵਪੁਰੀ ਦਾ ਰਹਿਣ ਵਾਲਾ ਹੈ | ਇਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ | ਇਹ ਪਹਿਲਾਂ ਕਾਰਾਂ ਵੇਚਣ ਦਾ ਕੰਮ ਕਰਦਾ ਸੀ | ਸਾਈਬਰ ਪੁਲਿਸ ਕੋਲ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਅਣਜਾਣ ਵਿਅਕਤੀ ਨੇ ਆਨਲਾਈਨ ਪਲੇਟਫਾਰਮ ਰਾਹੀਂ ਪੁਰਾਣੀ ਕਾਰ ਵੇਚਣ ਦੀ ਪੇਸ਼ਕਸ਼ ਕੀਤੀ ਸੀ ਅਤੇ ਉਸਨੂੰ ਵਿਸ਼ਵਾਸ ਵਿਚ ਲੈ ਕੇ 2 ਲੱਖ ਰੁਪਏ ਟ੍ਰਾਂਸਫਰ ਕਰਨ ਲਈ ਪ੍ਰੇਰਿਤ ਕੀਤਾ | ਉਸ ਨੇ ਦੱਸਿਆ ਕਿ ਉਸ ਨੇ ਪੈਸੇ ਭੇਜ ਦਿੱਤੇ ਪ੍ਰੰਤੂ ਨਾ ਹੀ ਉਸ ਨੂੰ ਗੱਡੀ ਮਿਲੀ ਅਤੇ ਨਾ ਹੀ ਪੈਸੇ ਵਾਪਸ ਕੀਤੇ | ਇਸ ਮਾਮਲੇ ਵਿਚ ਸਾਈਬਰ ਪੁਲਿਸ ਨੇ ਟੀਮ ਬਣਾ ਕੇ ਜਾਂਚ ਕੀਤੀ ਅਤੇ ਇਕ ਵਿਅਕਤੀ ਅਮਨ ਸੇਠੀ 'ਤੇ ਸ਼ੱਕ ਹੋਇਆ | ਸਾਈਬਰ ਪੁਲਿਸ ਨੇ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਅਤੇ ਅਖ਼ੀਰ ਉਸ ਨੂੰ ਕਾਬੂ ਕਰ ਲਿਆ | ਪੁਲਿਸ ਇਸ ਤੋਂ ਹੋਰ ਵੀ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ ਸਕੂਲਾਂ ਵਿਚ 'ਬੀਟ ਦੀ ਹੀਟ' ਪਹਿਲ ਹੋਈ ਸ਼ੁਰੂ ਅਗਲੀ ਖ਼ਬਰ ਸੰਜੇ ਝੀਲ ਵਿਚੋਂ ਪਾਣੀ ਸੁੱਕ ਜਾਣ ਕਾਰਨ ਰੌਣਕ ਹੋਈ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।