23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਿਆਹ ਦਾ ਜਸ਼ਨ ਮਨਾਉਂਦੇ ਚਲਾ ਦਿੱਤੀ ਗੋਲੀ

ਅਜੀਤ ਡੈਸਕ 14-05-2026
ਇਕ ਔਰਤ ਦੇ ਸਿਰ 'ਤੇ ਲੱਗੀ ਗੋਲੀ
ਨਵੀਂ ਦਿੱਲੀ, 13 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਿਸ ਨੇ ਕਿ ਇਕ ਵਿਆਹ ਦੇ ਜਸ਼ਨ ਵਿਚ ਗੋਲੀ ਚਲਾ ਦਿੱਤੀ ਅਤੇ ਇਹ ਗੋਲੀ ਇਕ ਮਕਾਨ ਦੀ ਬਾਲਕੋਨੀ ਵਿਚ ਖੜ੍ਹੀ ਔਰਤ ਦੇ ਸਿਰ 'ਤੇ ਲੱਗੀ | ਇਸ ਘਟਨਾ ਤੋਂ ਬਾਅਦ ਇਹ ਦੋਸ਼ੀ ਫਰਾਰ ਹੋ ਗਿਆ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ | ਪੁਲਿਸ ਤੋਂ ਬਚਣ ਦੇ ਲਈ ਇਹ ਦੋਸ਼ੀ ਵਾਰ-ਵਾਰ ਆਪਣੇ ਟਿਕਾਣੇ ਬਦਲਦਾ ਰਿਹਾ | ਇਸ ਦੋਸ਼ੀ ਦਾ ਨਾਂਅ ਰਿਸ਼ੀ ਉਰਫ਼ ਮੰਨੂੰ ਠਾਕੁਰ (22) ਹੈ ਅਤੇ ਇਹ ਦਿੱਲੀ ਦੇ ਭਜਨਪੁਰਾ ਇਲਾਕੇ ਦਾ ਰਹਿਣ ਵਾਲਾ ਹੈ | ਜ਼ਖ਼ਮੀ ਹੋਈ ਔਰਤ ਨੂੰ ਜੀ. ਟੀ. ਬੀ.ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਸ ਦਾ ਡਾਕਟਰ ਇਲਾਜ ਕਰ ਰਹੇ ਹਨ | ਪੁਲਿਸ ਨੂੰ ੂ ਰਿਸ਼ੀ ਦੇ ਬਾਰੇ ਇਕ ਗੁਪਤ ਸੂਚਨਾ ਮਿਲੀ ਕਿ ਉਹ ਆਪਣੇ ਇਕ ਸਾਥੀ ਨੂੰ ਸੁਲਤਾਨਪੁਰੀ ਇਲਾਕੇ ਵਿਚ ਮਿਲਣ ਆ ਰਿਹਾ ਹੈ | ਪੁਲਿਸ ਦੀ ਟੀਮ ਨੇ ਮੁਖਬਰ ਦੁਆਰਾ ਕੀਤੀ ਪਹਿਚਾਣ ਤੇ ਪੁੱਛ ਪੜਤਾਲ ਦੇ ਆਧਾਰ 'ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਸ ਨੇ ਸਭ ਕੁਝ ਮੰਨਿਆ ਹੈ ਕਿ ਉਹ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਸੀ | ਪੁਲਿਸ ਦੀ ਜਾਂਚ 'ਚ ਪਤਾ ਲੱਗਿਆ ਹੈ ਕਿ ਰਿਸ਼ੀ ਪਹਿਲਾਂ ਵੀ ਅਸਲ੍ਹਾ ਐਕਟ ਦੇ ਮਾਮਲਿਆਂ ਵਿਚ ਸ਼ਾਮਿਲ ਰਿਹਾ ਹੈ | ਪੁਲਿਸ ਇਸ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ |
ਪਿਛਲੀ ਖ਼ਬਰ ਵੀਜ਼ਾ ਧੋਖਾਧੜੀ ਤੇ ਵਿਦੇਸ਼ 'ਚ ਨੌਕਰੀ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲਾ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਪੇਪਰ ਲੀਕ ਮਾਮਲੇ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਕੇਂਦਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।