10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੀ.ਬੀ.ਐਸ.ਈ. ਦੀ 12ਵੀਂ ਦੀ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ

ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਸੀ.ਬੀ.ਐਸ.ਈ. ਦੀ 12ਵੀਂ ਕਲਾਸ ਦੇ ਨਤੀਜੇ ਵਿਚ ਇਸ ਵਾਰ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਕਰ ਦਿੱਤਾ ਹੈ | ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਆਇਆ ਹੈ | ਸਰਕਾਰੀ ਸਕੂਲਾਂ ਵਿਚ ਕੁੱਲ 94.4 ਪ੍ਰਤੀਸ਼ਤ ਵਿਦਿਆਰਥੀਆਂ ਨੇ ਸਫਲਤਾ ਪਾਈ ਹੈ ਅਤੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ 88.7 ਰਿਹਾ ਹੈ | ਇਸ ਤਰ੍ਹਾਂ ਸਰਕਾਰੀ ਸਕੂਲਾਂ ਦੀ ਪ੍ਰੀਖਿਆ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕੁੱਲ 5.67 ਫ਼ੀਸਦੀ ਬਿਹਤਰ ਰਿਹਾ ਹੈ | ਇਸ ਸਾਲ ਸਰਕਾਰੀ ਸਕੂਲਾਂ ਵਿਚ ਕੁੱਲ 1,63,307 ਵਿਦਿਆਰਥੀਆਂ ਨੇ ਪ੍ਰ੍ਰੀਖਿਆ ਦਿੱਤੀ ਸੀ, ਜਿਸ ਵਿਚ 74,187 ਵਿਦਿਆਰਥੀ ਅਤੇ 88,460 ਵਿਦਿਆਰਥਣਾਂ ਸਨ | ਇਸ ਵਿਚ 69,223 ਵਿਦਿਆਰਥੀ ਅਤੇ 85007 ਵਿਦਿਆਰਥਣਾਂ ਨੇ ਸਫਲਤਾ ਪਾਈ | ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 92.49 ਪ੍ਰਤੀਸ਼ਤ ਰਿਹਾ ਜਦਕਿ ਵਿਦਿਆਰਥਣਾਂ ਦਾ ਪਾਸ ਪ੍ਰਤੀਸ਼ਤ 96.10 ਰਿਹਾ | ਇਸ ਤਰ੍ਹਾਂ ਵਿਦਿਆਰਥਣਾਂ ਦਾ ਪਾਸ ਪ੍ਰਤੀਸ਼ਤ ਵਿਦਿਆਰਥੀਆਂ ਦੇ ਮੁਕਾਬਲੇ 3.61 ਪ੍ਰਤੀਸ਼ਤ ਜ਼ਿਆਦਾ ਰਿਹਾ ਹੈ | ਜੇਕਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ 92,515 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ ਵਿਚ 53.041 ਵਿਦਿਆਰਥੀ ਅਤੇ 39474 ਵਿਦਿਆਰਥਣਾਂ ਸ਼ਾਮਿਲ ਸਨ | ਕੁੱਲ 46,033 ਵਿਦਿਆਰਥੀ ਸਫਲ ਰਹੇ ਅਤੇ ਇਨ੍ਹਾਂ ਦਾ ਪਾਸ ਪ੍ਰਤੀਸ਼ਤ 86.79 ਰਿਹਾ ਹੈ | ਉਧਰ 36091 ਵਿਦਿਆਰਥਣਾਂ ਸਫਲ ਹੋਈਆਂ ਜਿਨ੍ਹਾਂ ਦਾ ਪਾਸ ਪ੍ਰਤੀਸ਼ਤ 91.43 ਪ੍ਰਤੀਸ਼ਤ ਰਿਹਾ ਹੈ | ਪ੍ਰਾਈਵੇਟ ਸਕੂਲਾਂ ਵਿਚ 4.64 ਪ੍ਰਤੀਸ਼ਤ ਜ਼ਿਆਦਾ ਵਿਦਿਆਰਥਣਾਂ ਨੇ ਸਫਲਤਾ ਪ੍ਰਾਪਤ ਕੀਤੀ |
ਪਿਛਲੀ ਖ਼ਬਰ ਅਮੁੱਲ ਅਤੇ ਮਦਰ ਡੇਅਰੀ ਨੇ ਦੁੱਧ ਕੀਤਾ ਮਹਿੰਗਾ ਅਗਲੀ ਖ਼ਬਰ ਵਕੀਲਾਂ ਨੇ ਕੀਤਾ ਬਾਈਕਾਟ, ਜ਼ਿਲ੍ਹਾ ਅਦਾਲਤਾਂ ਵਿਚ ਨਿਆਇਕ ਕੰਮਕਾਜ ਪੂਰੀ ਤਰ੍ਹਾਂ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।