ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਲਾਂਵਾਲੀ ਵੱਲੋਂ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਸ਼੍ਰੀ ਨਿਰਮਲਸਰ ਸਾਹਿਬ ਵਿਖੇ ਆਚਾਰੀਆ ਸ਼੍ਰੀ ਤੁਲਸੀ ਮਹਾਪ੍ਰਗਿਆ ਹੋਮਿਓਪੈਥਿਕ ਜੈਨ ਹਸਪਤਾਲ ਦੇ ਸਹਿਯੋਗ ਨਾਲ ਇੱਕ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਗੁਰਮੀਤ ਸਿੰਘ ਨੇ ਅਰਦਾਸ ਕਰਨ ਤੋਂ ਬਾਅਦ ਕੀਤਾ | ਇਸ ਕੈਂਪ ਵਿੱਚ ਡਾਕਟਰ ਸੋਹਨ ਸਿੰਘ ਨੇ ਆਪਣੀ ਟੀਮ ਦੀ ਸਹਾਇਤਾ ਨਾਲ ਚਮੜੀ ਦੇ ਰੋਗਾਂ, ਪੱਥਰੀ, ਗਠੀਏ, ਜੋੜਾਂ ਦੇ ਦਰਦ ਅਤੇ ਹੋਰ ਬਿਮਾਰੀਆਂ ਤੋਂ ਪੀੜਤ 38 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ | ਇਸ ਮੌਕੇ ਭਾਰਤ ਵਿਕਾਸ ਪਰੀਸ਼ਦ ਸ਼ਾਖਾ ਦੇ ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ ਜੈਨ, ਸਤੀਸ਼ ਰਾਜਪਾਲ, ਕੋਆਰਡੀਨੇਟਰ ਹੀਰਾ ਸਿੰਘ ਅਰਨੇਜਾ, ਬੁੱਧ ਸਿੰਘ ਕੁਰਗਾਂਵਾਲੀ, ਸਾਬਕਾ ਸਰਪੰਚ ਪ੍ਰਗਟ ਸਿੰਘ, ਸ਼ਿਵ ਕੁਮਾਰ, ਪ੍ਰੀਤੀ ਅਤੇ ਹੋਰ ਮੈਂਬਰ ਮੌਜੂਦ ਸਨ |