ਟੋਹਾਣਾ, 18 ਮਈ (ਮਨਜੀਤ ਸਿੰਘ) - ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਨੇ ਮੁੱਖ ਦੋਸ਼ੀ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਦੂਜੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੋਸ਼ੀ ਦੀ ਪਛਾਣ ਸੋਨੂੰ ਪੁੱਤਰ ਸੰਜੇ ਕੁਮਾਰ ਵਾਸੀ ਭੂਨਾ ਨੇੜੇ ਬਿਜਲੀ-ਘਰ ਵਜੋਂ ਹੋਈ ਹੈ | ਪੁਲਿਸ ਥਾਣਾ ਸਿਟੀ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ 16 ਮਈ, 2026 ਨੂੰ ਪੁਲਿਸ ਥਾਣਾ ਸਿਟੀ ਟੋਹਾਣਾ ਅਧੀਨ ਚੰਡੀਗੜ੍ਹ ਰੋਡ ਪੁਲਿਸ ਚੌਕੀ ਦੀ ਇੱਕ ਪੁਲਿਸ ਟੀਮ ਰੇਲਵੇ ਸਟੇਸ਼ਨ ਨੇੜੇ ਉਦਯੋਗਿਕ ਖੇਤਰ ਵਿੱਚ ਗਸ਼ਤ 'ਤੇ ਸੀ | ਇਸ ਦੌਰਾਨ ਪੁਲਿਸ ਟੀਮ ਨੇ ਇੰਦਰਾ ਕਲੋਨੀ ਵੱਲ ਜਾ ਰਹੇ ਇੱਕ ਸ਼ੱਕੀ ਨੌਜਵਾਨ ਨੂੰ ਫੜ ਲਿਆ | ਤਲਾਸ਼ੀ ਲੈਣ 'ਤੇ 1 ਕਿਲੋ 900 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਲਵੰਤ ਵਜੋਂ ਹੋਈ ਸੀ, ਜੋ ਕਿ ਬਾਬਾ ਬੂਟਾ ਸ਼ਾਹ ਬਸਤੀ ਟੋਹਾਣਾ ਦਾ ਰਹਿਣ ਵਾਲਾ ਸੀ ਅਤੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 20(ਬੀ)-61-85 ਤਹਿਤ ਕੇਸ ਨੰਬਰ 142/2026 ਦਰਜ ਕੀਤਾ ਗਿਆ | ਪੁਲਿਸ ਵੱਲੋਂ ਬਾਕੀ ਅਗਲੀ ਜਾਂਚ ਜਾਰੀ ਹੈ |