30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅੱਗ ਲੱਗਣ ਕਾਰਨ ਝੁੱਗੀਆਂ ਵਿਚ ਪਿਆ ਸਾਮਾਨ ਸੜ ਕੇ ਸੁਆਹ ਸਹਾਰਾ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ <br/>

ਨਵਜੋਤ ਸਿੰਘ ਢਿੱਲੋਂ ਸਹਾਰਾ ਰੈਸਕਿਊ ਟੀਮ ਨੇ ਪੀੜਤ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 24-05-2026
ਟੋਹਾਣਾ, 23 ਮਈ (ਮਨਜੀਤ ਸਿੰਘ)- ਟੋਹਾਣਾ ਵਿੱਚ ਬਾਬਾ ਬੂਟਾ ਸ਼ਾਹ ਬਸਤੀ ਰੇਲਵੇ ਪੁਲ ਹੇਠਾਂ ਸਥਿਤ ਝੁੱਗੀਆਂ ਵਿੱਚ ਸ਼ੁੱਕਰਵਾਰ ਦੀ ਘਟਨਾ ਦੌਰਾਨ ਅਚਾਨਕ ਭਿਆਨਕ ਅੱਗ ਲੱਗ ਗਈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲੋਕਾਂ ਨੂੰ ਸਿਰਫ਼ ਆਪਣੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਹੀ ਸਮਾਂ ਮਿਲਿਆ | ਦੇਖਦੇ ਹੀ ਦੇਖਦੇ ਝੁੱਗੀਆਂ ਵਿੱਚ ਪਏ ਕੱਪੜੇ, ਜੁੱਤੀਆਂ, ਰਾਸ਼ਨ ਅਤੇ ਹੋਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ | ਇਸ ਹਾਦਸੇ ਤੋਂ ਬਾਅਦ ਕਈ ਪਰਿਵਾਰ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਗਿਆ | ਇਸ ਦੌਰਾਨ ਲਾਲਾ ਛੱਜੂ ਰਾਮ ਪਹਾੜੀਆ ਮੈਮੋਰੀਅਲ ਟਰੱਸਟ ਵੱਲੋਂ ਪੀੜਤ ਪਰਿਵਾਰਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਅਤੇ ਸ਼ਿਵਮ ਆਰ. ਓ. ਫ਼ਿਲਟਰ ਵੱਲੋਂ ਪੀਣ ਵਾਲੇ ਪਾਣੀ ਦੀ ਸੇਵਾ ਮੁਹੱਈਆ ਕਰਵਾਈ ਗਈ | ਸਹਾਰਾ ਰੈਸਕਿਊ ਟੀਮ ਦੇ ਮੈਂਬਰਾਂ ਨੇ ਲੋੜਵੰਦ ਪਰਿਵਾਰਾਂ ਤੱਕ ਖਾਣਾ ਪਹੁੰਚਾਉਣ ਅਤੇ ਵੰਡਣ ਦਾ ਕੰਮ ਕੀਤਾ | ਸਹਾਰਾ ਰੈਸਕਿਊ ਟੀਮ ਦੇ ਮੁਖੀ ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਗ ਨੇ ਗ਼ਰੀਬ ਪਰਿਵਾਰਾਂ ਤੋਂ ਉਨ੍ਹਾਂ ਦਾ ਸਭ ਕੁਝ ਖੋਹ ਲਿਆ ਹੈ | ਉਨ੍ਹਾਂ ਕਿਹਾ ਕਿ ਟੀਮ ਵੱਲੋਂ ਕੱਪੜੇ, ਝੁੱਗੀਆਂ ਦੁਬਾਰਾ ਬਣਾਉਣ ਲਈ ਬਾਂਸ ਅਤੇ ਹੋਰ ਜ਼ਰੂਰੀ ਸਮਾਨ ਦੀ ਵਿਵਸਥਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਨੇ ਸਮਾਜ ਸੇਵੀਆਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਇਸ ਮੁਸ਼ਕਲ ਘੜੀ ਵਿੱਚ ਗ਼ਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਪ੍ਰਭਾਵਿਤ ਪਰਿਵਾਰ ਦੁਬਾਰਾ ਆਪਣਾ ਗੁਜ਼ਾਰਾ ਕਰ ਸਕਣ | ਇਸ ਮੌਕੇ ਰਾਜਿੰਦਰ ਬੱਲੀ ਨੇ ਵੀ ਖਾਣਾ ਤਿਆਰ ਕਰਵਾਉਣ ਅਤੇ ਸੇਵਾ ਕਾਰਜ ਵਿੱਚ ਅਹਿਮ ਯੋਗਦਾਨ ਦਿੱਤਾ |

ਪਿਛਲੀ ਖ਼ਬਰ ਕਸਤੂਰਬਾ ਗਾਂਧੀ ਵਿਦਿਆਲਿਆ ਖਾਈ ਵਿਖੇ ਅਧਿਆਪਕ-ਮਾਪੇ ਬੈਠਕ ਹੋਈ <br/> ਅਗਲੀ ਖ਼ਬਰ ਕਤਲ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਕਿਸਾਨਾਂ ਦੀ ਰੋਹ ਭਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।