26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਦਿੱਲੀ 'ਚ ਸੀ.ਐਨ.ਜੀ. ਦੀ ਕੀਮਤ 'ਚ 2 ਰੁਪਏ ਦਾ ਵਾਧਾ

ਅਜੀਤ ਡੈਸਕ 27-05-2026
ਨਵੀਂ ਦਿੱਲੀ, 26 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐਨ.ਸੀ.ਆਰ. ਦੇ ਵਿਚ ਸੀ.ਐਨ.ਜੀ. ਦੀ ਕੀਮਤ ਵਿਚ ਦੋ ਰੁਪਏ ਦਾ ਵਾਧਾ ਕੀਤਾ ਗਿਆ ਹੈ | ਪਿਛਲੇ 12 ਦਿਨਾਂ ਦੇ ਵਿਚ ਚੌਥੀ ਵਾਰ ਹੈ, ਜਦੋਂ ਸੀ.ਐਨ.ਜੀ. ਦੀ ਕੀਮਤ ਵਧੀ ਹੈ | ਇਸ ਵਾਧੇ ਤੋਂ ਬਾਅਦ ਹੁਣ ਦਿੱਲੀ ਵਿਚ ਸੀ.ਐਨ.ਜੀ. 83.9 ਰੁਪਏ ਪ੍ਰਤੀ ਕਿੱਲੋ ਮਿਲੇਗੀ | ਇਸ ਵਧ ਰਹੀ ਕੀਮਤ ਦੇ ਪ੍ਰਤੀ ਲੋਕਾਂ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ | ਇਸ ਤਰ੍ਹਾਂ ਹੁਣ ਟਰਾਂਸਪੋਰਟ ਦੀ ਲਾਗਤ ਵਧਣ ਦੇ ਕਾਰਨ, ਮਾਲ ਢੁਆਈ ਅਤੇ ਯਾਤਰੀ ਕਿਰਾਏ 'ਤੇ ਵੀ ਅਸਰ ਪੈ ਸਕਦਾ ਹੈ | 15 ਮਈ ਨੂੰ ਸੀ.ਐਨ.ਜੀ. ਦੀ ਕੀਮਤ ਵਿਚ 2 ਰੁਪਏ ਦਾ ਵਾਧਾ ਕੀਤਾ ਗਿਆ ਸੀ | ਫਿਰ 17 ਮਈ ਨੂੰ ਇਕ ਰੁਪਏ ਦਾ ਵਾਧਾ ਕੀਤਾ ਗਿਆ ਸੀ, 23 ਮਈ ਨੂੰ ਫਿਰ ਇਕ ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਅੱਜ 26 ਮਈ ਨੂੰ ਸੀ.ਐਨ.ਜੀ. 2 ਰੁਪਏ ਕਿਲੋ ਹੋਰ ਮਹਿੰਗੀ ਹੋ ਗਈ ਹੈ | ਮਈ ਦੇ ਮਹੀਨੇ ਵਿਚ ਹੀ ਸੀ.ਐਨ.ਜੀ. ਦੀ ਕੀਮਤ ਵਧਣੀ ਹੈਰਾਨੀ ਦੀ ਗੱਲ ਹੈ | ਆਟੋ ਰਿਕਸ਼ਾ ਅਤੇ ਟੈਕਸੀ ਚਲਾਉਣ ਵਾਲਿਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਦਿੱਲੀ ਵਿਚ ਪ੍ਰਤੀ ਕਿਲੋ ਸੀ.ਐਨ.ਜੀ. 83.9 ਰੁਪਏ, ਨੋਇਡਾ ਵਿਚ 91.70 ਰੁਪਏ, ਗੁਰੂਗ੍ਰਾਮ ਵਿਚ 88.12 ਰੁਪਏ, ਫਰੀਦਾਬਾਦ ਵਿਚ 90.30 ਰੁਪਏ, ਗਾਜ਼ੀਆਬਾਦ ਵਿਚ 91.70 ਰੁਪਏ ਹੋਈ ਹੈ |

ਪਿਛਲੀ ਖ਼ਬਰ 50 ਹਜ਼ਾਰ ਰੁਪਏ ਦਾ ਇਨਾਮੀ ਭਗੌੜਾ ਪੁਲਿਸ ਨੇ ਕੀਤਾ ਕਾਬੂ ਥਾਂ ਦੇ ਨਾਲ ਆਪਣਾ ਨਾਂਅ ਵੀ ਬਦਲਦਾ ਸੀ ਅਗਲੀ ਖ਼ਬਰ ਪੁਲਿਸ ਨੇ ਦੋ ਕੁੜੀਆਂ ਤੇ ਇਕ ਲੜਕੇ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਨੂੰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।