12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰੇਲਵੇ ਲਾਈਨਾਂ ਦੇ ਆਸ-ਪਾਸ ਹੋਈ ਝੁੱਗੀਆਂ ਦੀ ਭਰਮਾਰ

ਅਜੀਤ ਡੈਸਕ 30-05-2026
ਨਵੀਂ ਦਿੱਲੀ, 29 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਰੇਲਵੇ ਲਾਈਨਾਂ ਦੇ ਆਸਪਾਸ ਕਈ ਇਲਾਕਿਆਂ ਵਿਚ ਝੁੱਗੀਆਂ ਦੀ ਬਹੁਤ ਭਰਮਾਰ ਹੈ ਅਤੇ ਝੁੱਗੀਆਂ ਵਾਲੇ ਰੇਲਵੇ ਦੀ ਜ਼ਮੀਨ 'ਤੇ ਕਬਜ਼ਾ ਕਰੀ ਬੈਠੇ ਹਨ ਅਤੇ ਕਈਆਂ ਨੇ 2-3 ਝੁੱਗੀਆਂ ਬਣਾ ਕੇ ਕਿਰਾਏ 'ਤੇ ਵੀ ਦਿੱਤੀਆਂ ਹਨ | ਇਸ ਤਰ੍ਹਾਂ ਉਨ੍ਹਾਂ ਦਾ ਧੰਦਾ ਚੱਲ ਰਿਹਾ ਹੈ | ਇਨ੍ਹਾਂ ਝੁੱਗੀਆਂ ਵਾਲਿਆਂ ਦੇ ਬੱਚੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰੇਲਵੇ ਲਾਈਨ ਦੇ ਆਸਪਾਸ ਖੇਡਦੇ ਤੇ ਹੋਰ ਗਤੀਵਿਧੀਆਂ ਕਰਦੇ ਨਜ਼ਰ ਆਉਂਦੇ ਹਨ | ਕਈ ਵਾਰ ਰੇਲ ਗੱਡੀਆਂ ਆਉਣ 'ਤੇ ਹਾਦਸੇ ਵੀ ਹੋਏ ਹਨ ਪ੍ਰੰਤੂ ਫਿਰ ਵੀ ਲੋਕ ਬਾਜ਼ ਨਹੀਂ ਆਉਂਦੇ | ਰੇਲਵੇ ਵਲੋਂ ਆਪਣੀ ਜ਼ਮੀਨ ਖ਼ਾਲੀ ਕਰਵਾਉਣ ਲਈ ਕਈ ਵਾਰ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਇਹ ਲੋਕ ਫਿਰ ਵੀ ਬਾਜ਼ ਨਹੀਂ ਆ ਰਹੇ ਅਤੇ ਦੁਬਾਰਾ ਫਿਰ ਆਪਣੀਆਂ ਝੁੱਗੀਆਂ ਬਣਾ ਲੈਂਦੇ ਹਨ | ਇਸ ਮਾਮਲੇ ਪ੍ਰਤੀ ਰੇਲਵੇ ਵਿਭਾਗ ਪ੍ਰੇਸ਼ਾਨ ਵੀ ਹੈ | ਜੋ ਝੁੱਗੀਆਂ ਰੇਲਵੇ ਸਟੇਸ਼ਨਾਂ ਦੇ ਆਸਪਾਸ ਹਨ, ਉਨ੍ਹਾਂ ਝੁੱਗੀਆਂ ਵਿਚ ਕੁਝ ਨੌਜਵਾਨ ਲੜਕੇ ਝਪਟਮਾਰੀ ਦੀਆਂ ਵਾਰਦਾਤਾਂ ਵੀ ਕਰਦੇ ਹਨ | ਉਹ ਜਦੋਂ ਰੇਲਵੇ ਸਟੇਸ਼ਨ 'ਤੇ ਆਉਣ ਵਾਲੀ ਗੱਡੀ ਚੱਲਦੀ ਹੈ ਤਾਂ ਲੋਕਾਂ ਦੇ ਮੋਬਾਈਲ ਝਪਟ ਮਾਰ ਕੇ ਖੋਹ ਲੈਂਦੇ ਹਨ ਅਤੇ ਉਸੇ ਸਮੇਂ ਦੌੜ ਜਾਂਦੇ ਹਨ |
ਪਿਛਲੀ ਖ਼ਬਰ ਦੋ ਵਿਅਕਤੀਆਂ ਨੇ ਚਾਕੂ ਮਾਰ ਕੇ ਨਾਬਾਲਗ ਦੀ ਕੀਤੀ ਹੱਤਿਆ ਅਗਲੀ ਖ਼ਬਰ ਲੋਕ ਪਾਣੀ ਦੇ ਟੈਂਕਰਾਂ ਸਹਾਰੇ ਜੀਵਨ ਕਰ ਰਹੇ ਨੇ ਬਤੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।