29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਹਿਰੂ ਪੈਲੇਸ ਸਥਿਤ ਟਾਟਾ ਸੰਚਾਰ ਦੇ ਦਫ਼ਤਰ ਵਿਚ ਲੱਗੀ ਅੱਗ

ਅਜੀਤ ਡੈਸਕ 06-06-2026
ਨਵੀਂ ਦਿੱਲੀ, 5 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਰੋਜ਼ਾਨਾ ਅਗਨੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ | ਹੁਣ ਦਿੱਲੀ ਦੇ ਨਹਿਰੂ ਪੈਲੇਸ ਸਥਿਤ ਇਕ ਪੰਜ ਮੰਜ਼ਿਲੀ ਇਮਾਰਤ ਦੀ ਤੀਸਰੀ ਮੰਜ਼ਿਲ ਦੇ ਟਾਟਾ ਸੰਚਾਰ ਦਫ਼ਤਰ ਦੇ ਬੈਟਰੀ ਰੂਮ 'ਚ ਅੱਗ ਲੱਗ ਗਈ ਅਤੇ ਧੂੰਆਂ ਸਾਰੇ ਪਾਸੇ ਫੈਲ ਗਿਆ | ਇਸ ਦੀ ਸੂਚਨਾ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ ਅਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਨੇ ਆਪਣੀ ਕਾਰਵਾਈ ਕਰਦੇ ਹੋਏ ਬੜੀ ਮੁਸ਼ੱਕਤ ਦੇ ਨਾਲ ਅੱਗ 'ਤੇ ਕਾਬੂ ਪਾ ਲਿਆ | ਇਸ ਘਟਨਾ ਵਿਚ ਕਿਸੇ ਦੇ ਮਰਨ ਜਾਂ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ | ਅੱਗ ਲੱਗਣ ਦੇ ਕਾਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਤੇ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਅਜਿਹੀ ਘਟਨਾ ਨਾ ਹੋਵੇ, ਇਸ ਲਈ ਸੁਰੱਖਿਆ ਉਪਾਅ ਵੀ ਦੱਸੇ ਗਏ ਹਨ |

ਪਿਛਲੀ ਖ਼ਬਰ ਕੌਮ ਦੀਆਂ ਅੱਖਾਂ 'ਚ ਅੱਜ ਵੀ ਨਜ਼ਰ ਆਉਂਦਾ ਹੈ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦਾ 'ਦਰਦ'- ਰਾਮ ਸਿੰਘ 'ਬੰਬੇ... ਅਗਲੀ ਖ਼ਬਰ ਡੀ.ਡੀ.ਏ. ਰਿਹਾਇਸ਼ੀ ਯੋਜਨਾ ਪ੍ਰਤੀ ਅਪਲਾਈ ਕਰਨ ਦੀ ਮਿਤੀ ਹੁਣ 30 ਜੂਨ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।