13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਟੋਹਾਣਾ ਵਿੱਚ ਅੱਜ ਮਨਾਇਆ ਜਾਵੇਗਾ ਸ੍ਰੀ ਅਰੂਟ ਜੈਅੰਤੀ ਮਹਾਂ ਉਤਸਵ

ਅਜੀਤ ਡੈਸਕ 07-06-2026
ਟੋਹਾਣਾ, 6 ਜੂਨ (ਮਨਜੀਤ ਸਿੰਘ) - ਅਰੋੜਵੰਸ਼ ਮਹਾਂਸਭਾ ਫ਼ਤਿਹਾਬਾਦ ਦੇ ਪ੍ਰਧਾਨ ਆਜ਼ਾਦ ਸਚਦੇਵਾ ਨੇ ਕਿਹਾ ਕਿ 7 ਜੂਨ 2026 ਨੂੰ ਟੋਹਾਣਾ ਦੇ ਸ਼ਗੁਨ ਮੈਰਿਜ ਪੈਲੇਸ ਵਿੱਚ ਆਯੋਜਿਤ ਸ੍ਰੀ ਅਰੂਟ ਜਯੰਤੀ ਮਹਾਂ ਉਤਸਵ-2026 ਅਰੋੜਾ ਸਮਾਜ ਦੀ ਏਕਤਾ, ਸਭਿਆਚਾਰ, ਧਾਰਮਿਕ ਆਸਥਾ ਅਤੇ ਸਮਾਜਿਕ ਸਦਭਾਵਨਾ ਦਾ ਸ਼ਾਨਦਾਰ ਪ੍ਰਤੀਕ ਸਾਬਤ ਹੋਵੇਗਾ | ਆਜ਼ਾਦ ਸਚਦੇਵਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰਕ ਵਿਰਸੇ, ਰੀਤੀ-ਰਿਵਾਜਾਂ ਅਤੇ ਮਹਾਨ ਸ਼ਖ਼ਸੀਅਤਾਂ ਦੇ ਆਦਰਸ਼ਾਂ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ | ਉਨ੍ਹਾਂ ਦੱਸਿਆ ਕਿ ਟੋਹਾਣਾ ਵਿੱਚ ਪਹਿਲੀ ਵਾਰ ਇੰਨੇ ਵਿਸ਼ਾਲ ਪੱਧਰ 'ਤੇ ਕਰਵਾਇਆ ਜਾ ਰਿਹਾ ਇਹ ਮਹਾਂ ਉਤਸਵ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਪੱਖੋਂ ਬਹੁਤ ਮਹੱਤਵਪੂਰਨ ਰਹੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਹਰਿਆਣਾ ਸਰਕਾਰ ਦੇ ਸੀਨੀਅਰ ਮੰਤਰੀ ਅਨਿਲ ਵਿਜ, ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਰਾਜ ਸਭਾ ਮੈਂਬਰ ਸੰਜੇ ਭਾਟੀਆ, ਡਿਪਟੀ ਸਪੀਕਰ ਡਾ. ਕਿ੍ਸ਼ਨ ਲਾਲ ਮਿੱਢਾ ਸਮੇਤ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਪਾਰਕ ਖੇਤਰਾਂ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ | ਮਹਾਂ ਉਤਸਵ ਦੌਰਾਨ ਧਾਰਮਿਕ ਪੂਜਾ-ਪਾਠ, ਭਜਨ-ਕੀਰਤਨ, ਸਨਮਾਨ ਸਮਾਰੋਹ ਅਤੇ ਵੱਖ-ਵੱਖ ਸਮਾਜਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ | ਉਨ੍ਹਾਂ ਸਮੂਹ ਅਰੋੜਾ ਸਮਾਜ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂ ਉਤਸਵ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰ ਕੇ ਸਮਾਗਮ ਦੀ ਸ਼ੋਭਾ ਵਧਾਉਣ |
ਪਿਛਲੀ ਖ਼ਬਰ ਟੋਹਾਣਾ ਦੇ ਰੇਲਵੇ ਸਟੇਸ਼ਨ 'ਤੇ ਪੁਲਿਸ ਵਲੋਂ ਯਾਤਰੀਆਂ ਦੇ ਸਾਮਾਨ ਦੀ ਵਿਸ਼ੇਸ਼ ਚੈਕਿੰਗ <br/> ਅਗਲੀ ਖ਼ਬਰ ਬਿਜਲੀ ਵਿਭਾਗ ਨਾਲ ਮੀਟਿੰਗ ਬੇਨਤੀਜਾ ਰਹਿਣ ਮਗਰੋਂ ਚਾਂਦਪੁਰਾ ਦੇ ਸਰਪੰਚ ਸਮੇਤ ਪਿੰਡ ਵਾਸੀਆਂ ਜਾਖ਼ਲ ਬਿਜਲੀ ਘਰ ਅੱਗੇ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।