08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਰੀਬ 4.5 ਕਰੋੜ ਕੀਮਤ ਦੀ 88 ਕਿਲੋ ਤੋਂ ਅਫ਼ੀਮ ਫੜੀ, ਟਰੱਕ ਡਰਾਈਵਰ ਗਿ੍ਫ਼ਤਾਰ ਅਫ਼ੀਮ ਦੀ ਖੇਪ ਸਿਲੀਗੁੜੀ ਤੋਂ ਲਿਆਂਦੀ ਗਈ ਸੀ ਅਤੇ ਰਾਜਸਥਾਨ ਦੇ ਜੋਧਪੁਰ ਜਾਣੀ ਸੀ <br/>

ਅਜੀਤ ਡੈਸਕ 11-06-2026
ਸਿਰਸਾ, 10 ਜੂਨ (ਭੁਪਿੰਦਰ ਪੰਨੀਵਾਲੀਆ)- ਡਿੰਗ ਥਾਣਾ ਅਤੇ ਰਾਜਸਥਾਨ ਪੁਲਿਸ ਦੀ ਇੱਕ ਸਾਂਝੀ ਟੀਮ ਨੇ ਨੈਸ਼ਨਲ ਹਾਈਵੇਅ ਦੇ ਭਾਵਦੀਨ ਟੋਲ ਪਲਾਜੇ ਨੇੜਿਓਾ ਇੱਕ ਟਰੱਕ ਡਰਾਈਵਰ ਤੋਂ ਕਰੀਬ 4.5 ਕਰੋੜ ਕੀਮਤ ਦੀ 88 ਕਿਲੋ 970 ਗ੍ਰਾਮ ਅਫੀਮ ਫੜੀ ਹੈ | ਇਸ ਮਾਮਲੇ 'ਚ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਕਾਰਵਾਈ ਨੂੰ ਸਿਰਸਾ ਜ਼ਿਲ੍ਹੇ ਵਿੱਚ ਅਫ਼ੀਮ ਤਸਕਰੀ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹ ਹੈ | ਡੀਐਸਪੀ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿੰਗ ਥਾਣਾ ਪੁਲਿਸ ਅਤੇ ਰਾਜਸਥਾਨ ਪੁਲੀਸ ਦੀਆਂ ਟੀਮਾਂ ਨੈਸ਼ਨਲ ਹਾਈ ਵੇਅ ਭਾਵਦੀਨ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਲਾ ਕੇ ਵਾਹਨਾਂ ਦੀ ਜਾਂਚ ਕਰ ਰਹੀਆਂ ਸਨ | ਇਸ ਦੌਰਾਨ ਫਤਿਹਾਬਾਦ ਵੱਲੋਂ ਆ ਰਹੇ ਇੱਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ | ਪੁਲੀਸ ਨੂੰ ਦੇਖ ਕੇ ਡਰਾਈਵਰ ਨੇ ਟਰੱਕ ਨੂੰ ਹੋਰ ਤੇਜ਼ ਰਫ਼ਤਾਰ ਨਾਲ ਭੱਜਾ ਲਿਆ | ਪੁਲੀਸ ਟੀਮਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਕਾਬੂ ਕਰ ਲਿਆ | ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਨਿਯਮਾਂ ਅਨੁਸਾਰ ਟਰੱਕ ਦੀ ਤਲਾਸ਼ੀ ਲਈ ਗਈ | ਤਲਾਸ਼ੀ ਦੌਰਾਨ ਟਰੱਕ ਦੇ ਹੇਠਾਂ ਲੋਹੇ ਦੇ ਡੱਬਾ ਬਣਾਇਆ ਹੋਇਆ ਸੀ | ਜਦੋਂ ਡੱਬੇ ਨੂੰ ਖੋਲਿਆ ਗਿਆ ਤਾਂ ਉਸ ਚੋਂ ਅਫ਼ੀਮ ਬਰਾਮਦ ਹੋਈ | ਡੱਬੇ ਵਿੱਚੋਂ 95 ਪੈਕੇਟਾਂ ਵਿੱਚ ਅਫ਼ੀਮ ਮਿਲੀ | ਜਦੋਂ ਅਫ਼ੀਮ ਨੂੰ ਤੋਲਿਆ ਗਿਆ ਤਾਂ ਉਹ 88 ਕਿਲੋ 970 ਗ੍ਰਾਮ ਬਣੀ | ਟਰੱਕ ਡਰਾਈਵਰ ਤੋਂ 40,000 ਰੁਪਏ ਨਕਦ ਵੀ ਬਰਾਮਦ ਹੋਏ | ਟਰੱਕ ਡਰਾਈਵਰ ਦੀ ਪਛਾਣ ਕਿਸ਼ਨਾ ਰਾਮ ਪੁੱਤਰ ਛੋਟਾ ਰਾਮ ਵਾਸੀ ਬਿਸ਼ਨੋਈਆਂ ਕੀ ਢਾਣੀ ਭਾਨੀਆ, ਤਹਿਸੀਲ ਰਾਣਵਾਸ, ਥਾਣਾ ਸ਼ਿਵਪੁਰਾ, ਜ਼ਿਲ੍ਹਾ ਪਾਲੀ (ਰਾਜਸਥਾਨ) ਵਜੋਂ ਹੋਈ ਹੈ | ਜ਼ਬਤ ਕੀਤੀ ਗਈ ਅਫ਼ੀਮ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 4.5 ਕਰੋੜ ਰੁਪਏ ਦੱਸੀ ਜਾ ਰਹੀ ਹੈ | ਡੀਐਸਪੀ ਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਐਨਡੀਪੀਐਸ ਐਕਟ ਤਹਿਤ ਡਿੰਗ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਅਫ਼ੀਮ ਪੱਛਮੀ ਬੰਗਾਲ ਦੇ ਸਿਲੀਗੁੜੀ ਖੇਤਰ ਤੋਂ ਲਿਆਇਆ ਸੀ ਅਤੇ ਇਸਨੂੰ ਰਾਜਸਥਾਨ ਦੇ ਜੋਧਪੁਰ ਵਿੱਚ ਸਪਲਾਈ ਕਰਨਾ ਸੀ |

ਪਿਛਲੀ ਖ਼ਬਰ ਜ਼ਿਲ੍ਹਾ ਭਾਜਪਾ ਆਗੂਆਂ ਨੇ ਹਵਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ <br/> ਅਗਲੀ ਖ਼ਬਰ ਰਤੀਆ ਵਿਖੇ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।