08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਟੋਹਾਣਾ ਦੇ ਹਿਸਾਰ ਰੋਡ 'ਤੇ ਨਮਕ ਨਾਲ ਭਰਿਆ ਟਰਾਲਾ ਪਲਟਿਆ, ਡਰਾਈਵਰ ਜ਼ਖ਼ਮੀ <br/>

ਟੋਹਾਣਾ ਦੇ ਹਿਸਾਰ ਰੋਡ 'ਤੇ ਪਿੰਡ ਕੰਨ੍ਹੜੀ ਨਜ਼ਦੀਕ ਨਮਕ ਦਾ ਲੱਦਿਆ ਟਰਾਲਾ ਪਲਟਿਆ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 11-06-2026
ਟੋਹਾਣਾ, 10 ਜੂਨ (ਮਨਜੀਤ ਸਿੰਘ) - ਟੋਹਾਣਾ ਦੇ ਹਿਸਾਰ ਰੋਡ 'ਤੇ ਪਿੰਡ ਕੰਨ੍ਹੜੀ ਨੇੜੇ ਬੀਤੀ ਰਾਤ ਨਮਕ ਨਾਲ ਭਰਿਆ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ | ਹਾਦਸੇ ਵਿੱਚ ਟਰਾਲਾ ਚਾਲਕ ਜ਼ਖ਼ਮੀ ਹੋ ਗਿਆ, ਜਦਕਿ ਵਾਹਨ ਅਤੇ ਮਾਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਟਰਾਲਾ ਨੰਬਰ ਐੱਚ ਆਰ-46 ਈ-3365 ਰਾਜਸਥਾਨ ਤੋਂ ਨਮਕ ਲੈ ਕੇ ਪੰਜਾਬ ਵੱਲ ਜਾ ਰਿਹਾ ਸੀ | ਜਦੋਂ ਟਰਾਲਾ ਪਿੰਡ ਕੰਨ੍ਹੜੀ ਨੇੜੇ ਪਹੁੰਚਿਆ ਤਾਂ ਰਾਤ ਦੇ ਸਮੇਂ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਸੜਕ ਕਿਨਾਰੇ ਪਲਟ ਗਿਆ | ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀ ਡਰਾਈਵਰ ਨੂੰ ਬਾਹਰ ਕੱਢ ਕੇ ਇਲਾਜ ਲਈ ਭੇਜਿਆ ਗਿਆ | ਹਾਦਸੇ ਕਾਰਨ ਟਰਾਲੇ ਵਿੱਚ ਲੱਦਿਆ ਨਮਕ ਵੀ ਸੜਕ ਕਿਨਾਰੇ ਖਿਲਰ ਗਿਆ ਅਤੇ ਵਾਹਨ ਨੂੰ ਭਾਰੀ ਨੁਕਸਾਨ ਪਹੁੰਚਿਆ | ਸੂਚਨਾ ਮਿਲਣ ਉਪਰੰਤ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ | ਸ਼ੁਰੂਆਤੀ ਜਾਣਕਾਰੀ ਮੁਤਾਬਕ ਹਾਦਸਾ ਵਾਹਨ ਦਾ ਸੰਤੁਲਨ ਵਿਗੜਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ | ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਬੈਂਕ ਦੇ ਬਾਹਰ ਖੜ੍ਹੀ ਸਕੂਟੀ ਦੀ ਡਿੱਕੀ ਵਿਚੋਂ 7 ਲੱਖ ਰੁਪਏ ਚੋਰੀ-ਸੀ.ਸੀ.ਟੀ.ਵੀ. ਵਿੱਚ ਦੋ ਨੌਜਵਾਨ ਕੈਦ <br/> ਅਗਲੀ ਖ਼ਬਰ ਜ਼ਿਲ੍ਹਾ ਭਾਜਪਾ ਆਗੂਆਂ ਨੇ ਹਵਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।