11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਕ ਸਮਾਰਟ ਸਹੇਲੀ ਕਾਰਡ ਨਾ ਬਣਨ 'ਤੇ ਬਾਹਰਲੇ ਰਾਜਾਂ ਦੀਆਂ ਵਿਦਿਆਰਥਣਾਂ ਪ੍ਰੇਸ਼ਾਨ

ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀਆਂ ਡੀ. ਟੀ. ਸੀ. ਦੀਆਂ ਬੱਸਾਂ ਵਿਚ ਪਿਛਲੇ ਸਾਲਾਂ ਤੋਂ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸਹੂਲਤ ਮਿਲ ਰਹੀ ਹੈ | ਇਨ੍ਹਾਂ ਦਿਨਾਂ ਵਿਚ ਡੀ. ਟੀ. ਸੀ. ਦੇ ਕੇਂਦਰਾਂ 'ਤੇ ਪਿਛਲੇ ਦਿਨਾਂ ਤੋਂ ਪਿੰਕ ਸਮਾਰਟ ਸਹੇਲੀ ਕਾਰਡ ਬਣਾਏ ਜਾ ਰਹੇ ਹਨ | ਸਾਰੇ ਕੇਂਦਰਾਂ 'ਤੇ ਪਿੰਕ ਕਾਰਡ ਬਣਾਉਣ ਦੇ ਲਈ ਹਮੇਸ਼ਾ ਹੀ ਭੀੜ ਬਣੀ ਰਹਿੰਦੀ ਹੈ | ਹੁਣ ਜਲਦੀ ਹੀ ਇਨ੍ਹਾਂ ਬੱਸਾਂ ਦੇ ਵਿਚ ਮੁਫ਼ਤ ਸਫ਼ਰ ਕਰਨ ਦੇ ਲਈ ਪਿੰਕ ਸਮਾਰਟ ਸਹੇਲੀ ਕਾਰਡ ਹੀ ਚੱਗੇ | ਇਹ ਸਮਾਰਟ ਪਿੰਕ ਕਾਰਡ ਉਨ੍ਹਾਂ ਔਰਤਾਂ ਦੇ ਹੀ ਬਣ ਰਹੇ ਹਨ ਜਿਨ੍ਹਾਂ ਦੇ ਕੋਲ ਦਿੱਲੀ ਦਾ ਆਧਾਰ ਕਾਰਡ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਮੁਸ਼ਕਿਲ ਹੋਵੇਗੀ ਜੋ ਕਿ ਦੂਸਰੇ ਰਾਜਾਂ ਦੀਆਂ ਰਹਿਣ ਵਾਲੀਆਂ ਹਨ ਅਤੇ ਦਿੱਲੀ ਦੇ ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਦੇ ਲਈ ਆਈਆਂ ਹੋਈਆਂ ਹਨ | ਇਨ੍ਹਾਂ ਵਿਦਿਆਰਥਣਾਂ ਨੂੰ ਡੀ. ਟੀ. ਸੀ. ਦੀਆਂ ਬੱਸਾਂ ਵਿਚ ਸਫ਼ਰ ਕਰਨ ਲਈ ਪੈਸੇ ਖਰਚਣੇ ਪੈਣਗੇ ਅਤੇ ਉਨ੍ਹਾਂ 'ਤੇ ਆਰਥਿਕ ਬੋਝ ਹੋਰ ਵਧ ਜਾਵੇਗਾ | ਇਨ੍ਹਾਂ ਵਿਦਿਆਰਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸਹੂਲਤ ਤੋਂ ਵੱਖਰਾ ਨਾ ਕੀਤਾ ਜਾਵੇ, ਕਿਉਂਕਿ ਉਹ ਦਿੱਲੀ ਵਿਚ ਕੁਝ ਸਮੇਂ ਲਈ ਪੜ੍ਹਾਈ ਕਰਨ ਆਈਆਂ ਹਨ ਅਤੇ ਉਨ੍ਹਾਂ ਦਾ ਪਿੰਕ ਸਮਾਰਟ ਸਹੇਲੀ ਕਾਰਡ ਬਣਾਉਣਾ ਚਾਹੀਦਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਬੂਤ ਦੇ ਵਜੋਂ ਉਨ੍ਹਾਂ ਦਾ ਕਾਲਜ ਜਾਂ ਯੂਨੀਵਰਸਿਟੀ ਦਾ ਆਈ ਕਾਰਡ ਦੇ ਕੇ ਫੋਟੋ ਕਾਪੀ ਲੈ ਕੇ ਉਨ੍ਹਾਂ ਦਾ ਪਿੰਕ ਸਮਾਰਟ ਸਹੇਲੀ ਕਾਰਡ ਬਣਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਜ਼ਿਆਦਾ ਗਰਮੀ ਪੈਣ 'ਤੇ ਹਸਪਤਾਲਾਂ 'ਚ ਮਰੀਜ਼ਾਂ ਦੀ ਹੋਈ ਭੀੜ ਅਗਲੀ ਖ਼ਬਰ ਪੁਲਿਸ ਨਾਲ ਮੁੱਠਭੇੜ 'ਚ ਅਪਰਾਧੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।