11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਮੋ-ਭਾਰਤ ਰੇਲ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵਧ ਰਹੀ ਹੈ ਸੰਖਿਆ

ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ-ਗਾਜ਼ੀਆਬਾਦ-ਮੇਰਠ ਕਾਰੀਡੋਰ 'ਤੇ ਨਮੋ-ਭਾਰਤ ਰੇਲ ਵਿਚ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ | ਬੀਤੇ ਦਿਨੀਂ ਇਸ ਰੇਲ ਵਿਚ ਇਕ ਦਿਨ ਦੇ ਅੰਦਰ 1.25 ਲੱਖ ਤੋਂ ਜ਼ਿਆਦਾ ਲੋਕਾਂ ਨੇ ਸਫ਼ਰ ਕੀਤਾ | ਇਸ ਕੋਰੀਡੋਰ 'ਤੇ ਸਭ ਤੋਂ ਜ਼ਿਆਦਾ ਭੀੜ ਵਾਲੇ ਸਟੇਸ਼ਨ ਦਿੱਲੀ ਦਾ ਸਰਾਏ ਕਾਲੇ ਖਾਂ, ਨਿਊ ਅਸ਼ੋਕ ਨਗਰ ਅਨੰਦ ਵਿਹਾਰ, ਗਾਜ਼ੀਆਬਾਦ ਅਤੇ ਬੇਗਮਪੁਰ ਸਟੇਸ਼ਨ ਹਨ | ਇਨ੍ਹਾਂ ਹੀ ਸਟੇਸ਼ਨਾਂ 'ਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਲੋਕ ਸਫ਼ਰ ਕਰਦੇ ਹਨ | ਇਹ ਰੇਲਗੱਡੀ ਸਵੇਰੇ 6 ਵਜੇ ਚੱਲਣੀ ਸ਼ੁਰੂ ਹੁੰਦੀ ਹੈ ਅਤੇ ਰਾਤ 10 ਵਜੇ ਤੱਕ ਚੱਲਦੀ ਹੈ | ਇਸ ਰੂਟ 'ਤੇ ਜ਼ਿਆਦਾ ਯਾਤਰੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਅਤੇ ਨਾਲ ਹੀ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਇਸ ਰੇਲਗੱਡੀ ਦੇ ਰਾਤ ਦੇ ਸਮੇਂ ਨੂੰ 11 ਵਜੇ ਤੱਕ ਚੱਲਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲ ਸਕੇ | ਉਧਰ ਰਾਸ਼ਟਰੀ ਰਾਜਧਾਨੀ ਖੇਤਰ ਪਰਿਵਹਨ ਨਿਗਮ (ਐਨ.ਸੀ.ਆਰ.ਟੀ.ਸੀ.) ਉਪਰੋਕਤ ਕੀਤੀ ਗਈ ਮੰਗ ਦੇ ਪ੍ਰਤੀ ਵਿਚਾਰ ਕਰ ਰਿਹਾ ਹੈ | ਲੋਕਾਂ ਨੂੰ ਉਮੀਦ ਬਣੀ ਹੋਈ ਹੈ ਕਿ ਉਨ੍ਹਾਂ ਦੀ ਮੰਗ ਨੂੰ ਜ਼ਰੂਰ ਸਵੀਕਾਰ ਕੀਤਾ ਜਾਵੇਗਾ |
ਪਿਛਲੀ ਖ਼ਬਰ ਪੁਲਿਸ ਨੇ ਦੋ ਲੁਟੇਰੇ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਵਾਟਰ ਏ. ਟੀ. ਐਮ. ਲਗਾਉਣ ਦੀ ਮੰਗ ਉ ੱਠੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।