18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਿੱਲੀ ਏਅਰਪੋਰਟ 'ਤੇ ਮੌਨਸੂਨ ਵਿਚ ਪਾਣੀ ਭਰਨ ਦੀ ਸਮੱਸਿਆ ਨੂੰ ਕੀਤਾ ਜਾ ਰਿਹੈ ਠੀਕ

ਅਜੀਤ ਡੈਸਕ 12-06-2026
ਨਵੀਂ ਦਿੱਲੀ, 11 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਏਅਰਪੋਰਟ (ਆਈ.ਜੀ.ਆਈ.) ਦੀ ਸੰਚਾਲਨ ਏਜੰਸੀ ਡਾਯਲ ਨੇ ਇਸ ਸਾਲ ਮੌਨਸੂਨ ਦੇ ਨਾਲ ਜੁੜੀਆਂ ਤਿਆਰੀਆਂ ਨੂੰ ਤੇਜ਼ ਕੀਤਾ ਹੋਇਆ ਹੈ ਅਤੇ ਨਾਲ ਹੀ ਰਹੀਆਂ ਕਮੀਆਂ ਨੂੰ ਪੂਰਾ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਪਿਛਲੇ ਸਾਲ ਮੌਨਸੂਨ ਸਮੇਂ ਟਰਮੀਨਲ ਦੇ ਅੰਦਰ ਪਾਣੀ ਟਪਕਣ, ਰਨ-ਵੇ ਤੇ ਪਾਣੀ ਭਰਨਾ ਅਤੇ ਟਰਮੀਨਲ-9 ਦੇ ਫੋਰਕੋਰਟ 'ਤੇ ਹੋਏ ਹਾਦਸੇ ਨੇ ਨਾ ਕੇਵਲ ਯਾਤਰੀਆਂ ਨੂੰ ਪ੍ਰੇਸ਼ਾਨ ਕੀਤਾ ਸੀ, ਬਲਕਿ ਅੰਤਰਰਾਸ਼ਟਰੀ ਤੌਰ 'ਤੇ ਏਅਰਪੋਰਟ ਦੀ ਸਾਖ਼ ਹਲਕੀ ਪਈ ਸੀ | ਇਨ੍ਹਾਂ ਉਪਰੋਕਤ ਕਮੀਆਂ ਨੂੰ ਵੇਖਦੇ ਹੋਏ ਡਾਯਲ ਨੇ ਇਕ ਪ੍ਰੀ-ਮੌਨਸੂਨ ਯੋਜਨਾ ਤਿਆਰ ਕੀਤੀ ਹੋਈ ਸੀ ਅਤੇ ਬੁਨਿਆਦੀ ਢਾਂਚੇ ਵਿਚ ਬਦਲਾਓ ਲਿਆਂਦਾ ਗਿਆ ਹੈ | ਟਰਮੀਨਲ-9 ਫੋਰਕੋਰਟ ਤੇ ਐਮਰਜੈਂਸੀ ਬੈਕਅੱਪ ਪਾਇਪ ਲਗਾਏ ਗਏ ਹਨ ਜੋ ਕਿ ਪਾਣੀ ਨੂੰ ਜਮ੍ਹਾਂ ਨਹੀਂ ਹੋਣ ਦੇਣਗੇ | ਟਰਮੀਨਲ-99 ਦੀ ਛੱਤ 'ਤੇ ਪਾਣੀ ਟਪਕਣ ਨੂੰ ਰੋਕਣ ਲਈ ਪੂਰੀ ਛੱਤ ਦੀ ਵਾਟਰਪਰੂਫਿੰਗ ਕੀਤੀ ਗਈ ਹੈ ਅਤੇ ਨਾਲ ਹੀ ਜਿੱਥੇ ਜੋੜ ਹਨ ਉਨ੍ਹਾਂ ਦੀ ਵੀ ਮੁਰੰਮਤ ਕੀਤੀ ਗਈ ਹੈ | ਰਨ-ਵੇ ਤੇ ਹਾਈ ਕੈਪੇਸਿਟੀ ਡੀਵਾਟਰਿੰਗ ਪੰਪ ਲਗਾਏ ਗਏ ਹਨ ਅਤੇ ਪਾਣੀ ਨਿਕਲਣ ਵਾਲੇ ਪਾਇਪਾਂ ਦੀ ਪੂਰੀ ਤਰ੍ਹਾਂ ਨਾਲ ਸਫ਼ਾਈ ਕੀਤੀ ਗਈ ਹੈ | ਹੋਰ ਰਹਿੰਦੇ ਕੰਮ ਵੀ ਤੇਜ਼ੀ ਨਾਲ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ 35 ਸਾਲਾ ਔਰਤ ਦੀ ਘਰ 'ਚੋਂ ਮਿਲੀ ਲਾਸ਼ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਏ.ਆਈ. ਦੀ ਮਦਦ ਨਾਲ ਟਰੈਫ਼ਿਕ ਜਾਮ ਦੀ ਸਥਿਤੀ ਦਾ ਲਗਾਏਗੀ ਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।