29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤੇਜ਼ ਤੂਫ਼ਾਨ ਨੇ ਉਜਾੜੇ ਪੰਛੀਆਂ ਦੇ ਆਲ੍ਹਣੇ, ਕਈ ਜ਼ਖ਼ਮੀ ਤੇ ਸੈਂਕੜਿਆਂ ਦੀ ਮੌਤ

ਅਜੀਤ ਡੈਸਕ 13-06-2026
ਟੋਹਾਣਾ, 12 ਜੂਨ (ਮਨਜੀਤ ਸਿੰਘ) - ਬੀਤੀ ਰਾਤ ਆਏ ਤੇਜ਼ ਤੂਫ਼ਾਨ ਅਤੇ ਤੇਜ਼ ਹਨੇਰੀ ਨੇ ਬੇਜ਼ੁਬਾਨ ਪੰਛੀਆਂ 'ਤੇ ਭਾਰੀ ਕਹਿਰ ਵਰਤਾਇਆ | ਭਾਟੀਆ ਨਗਰ ਤੋਂ ਦਮਕੋਰਾ ਰੋਡ ਦਰਮਿਆਨ ਸਥਿਤ ਬੂਸਟਿੰਗ ਕੇਂਦਰ ਪਰਿਸਰ ਅਤੇ ਆਸ-ਪਾਸ ਦੇ ਦਰੱਖਤਾਂ 'ਤੇ ਸੈਂਕੜੇ ਪੰਛੀਆਂ ਨੇ ਆਪਣੇ ਆਲ੍ਹਣੇ ਬਣਾਏ ਹੋਏ ਸਨ | ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਅਤੇ ਟਾਹਣੀਆਂ ਟੁੱਟ ਕੇ ਡਿੱਗ ਗਈਆਂ, ਜਿਸ ਨਾਲ ਆਲ੍ਹਣੇ ਤਬਾਹ ਹੋ ਗਏ | ਸਮਾਜ ਸੇਵੀ ਨਵਜੋਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਦਰਦਨਾਕ ਘਟਨਾ ਵਿੱਚ ਸੈਂਕੜੇ ਤੋਤੇ ਦਰੱਖਤਾਂ ਤੋਂ ਹੇਠਾਂ ਡਿੱਗ ਪਏ | ਕਈ ਤੋਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਸੈਂਕੜੇ ਤੋਤਿਆਂ ਦੀ ਮੌਤ ਹੋ ਗਈ | ਸੂਚਨਾ ਮਿਲਦਿਆਂ ਹੀ ਸਹਾਰਾ ਰੈਸਕਿਊ ਟੀਮ ਅਤੇ ਵੇਗੁਰੂ ਫਕੀਰ ਗੁਰੂ ਸੁਦਰਸ਼ਨ ਜੀਵ ਦਇਆ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖ਼ਮੀ ਤੋਤਿਆਂ ਨੂੰ ਰੈਸਕਿਊ ਕਰਕੇ ਇਲਾਜ ਕੇਂਦਰ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਅਤੇ ਦੇਖਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜੋ ਤੋਤੇ ਇਸ ਹਾਦਸੇ ਵਿੱਚ ਮਰ ਗਏ, ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਦਫ਼ਨਾਇਆ ਗਿਆ ਤਾਂ ਜੋ ਇਨ੍ਹਾਂ ਬੇਜ਼ੁਬਾਨ ਜੀਵਾਂ ਨੂੰ ਵੀ ਸਤਿਕਾਰ ਭਰੀ ਅੰਤਿਮ ਵਿਦਾਈ ਦਿੱਤੀ ਜਾ ਸਕੇ | ਨਵਜੋਤ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੋਤਿਆਂ ਨੂੰ ਆਪਣੇ ਘਰਾਂ ਵਿੱਚ ਕੈਦ ਕਰਕੇ ਨਾ ਰੱਖਿਆ ਜਾਵੇ, ਕਿਉਂਕਿ ਇਹ ਖੁੱਲ੍ਹੇ ਅਸਮਾਨ ਵਿੱਚ ਉੱਡਣ ਲਈ ਪੈਦਾ ਹੋਏ ਹਨ | ਜੇਕਰ ਕਿਸੇ ਨੂੰ ਕੋਈ ਜ਼ਖ਼ਮੀ ਜਾਂ ਬੇਸਹਾਰਾ ਤੋਤਾ ਨਜ਼ਰ ਆਵੇ ਤਾਂ ਤੁਰੰਤ ਰੈਸਕਿਊ ਟੀਮ ਨੂੰ ਸੂਚਿਤ ਕੀਤਾ ਜਾਵੇ | ਟੀਮ ਵੱਲੋਂ ਇਲਾਜ ਤੋਂ ਬਾਅਦ ਤੋਤਿਆਂ ਨੂੰ ਮੁੜ ਕੁਦਰਤੀ ਮਾਹੌਲ ਵਿੱਚ ਛੱਡ ਦਿੱਤਾ ਜਾਵੇਗਾ | ਰੈਸਕਿਊ ਹੈਲਪਲਾਈਨ ਲਈ ਉਨ੍ਹਾਂ 98127-26181 ਫੋਨ ਨੰਬਰ ਸਾਂਝਾ ਕੀਤਾ ਹੈ ਅਤੇ ਨਾਲ ਕਿਹਾ ਕਿ ਬੇਜ਼ੁਬਾਨ ਜੀਵਾਂ ਪ੍ਰਤੀ ਸੰਵੇਦਨਸ਼ੀਲ ਬਣੋ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅੱਗੇ ਆਓ |
ਪਿਛਲੀ ਖ਼ਬਰ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਅਗਲੀ ਖ਼ਬਰ ਪੁਲਿਸ ਥਾਣਾ ਸਿਟੀ ਟੋਹਾਣਾ ਨੇ ਹੈਰੋਇਨ ਤਸਕਰੀ ਦੇ ਮਾਮਲੇ 'ਚ ਮੁੱਖ ਸਪਲਾਇਰ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।