30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਖਸਤਾ ਹਾਲ ਵਿਚ ਹੈ ਔਢਾਂ ਡਾਕਘਰ ਦੀ ਇਮਾਰਤ

ਪਿੰਡ ਔਢਾਂ ਦੇ ਖਸਤਾ ਹਾਲ ਡਾਕਘਰ ਦੀ ਇਮਾਰਤ ਦਾ ਬਾਹਰੀ ਦਿ੍ਸ਼ | ਤਸਵੀਰ : ਪੰਨੀਵਾਲੀਆ <br/> 13-06-2026
ਕਾਲਾਂਵਾਲੀ/ਸਿਰਸਾ, 12 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਔਢਾਂ ਦੇ ਡਾਕਘਰ ਦੀ ਖਸਤਾ ਹਾਲਤ ਇਮਾਰਤ ਕਰਮਚਾਰੀਆਂ ਅਤੇ ਜਨਤਾ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣੀ ਹੋਈ ਹੈ | ਇਮਾਰਤ ਦੀਆਂ ਕੰਧਾਂ, ਫਰਸ਼ਾਂ ਅਤੇ ਹੋਰ ਹਿੱਸਿਆਂ ਦੀ ਹਾਲਤ ਬਿਲਕੁਲ ਖਸਤਾ ਹਾਲ ਹੋ ਚੁੱਕੀ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ | ਪਿੰਡ ਵਾਸੀਆਂ ਵੱਲੋਂ ਡਾਕਘਰ ਦੀ ਨਵੀਂ ਇਮਾਰਤ ਬਣਾਉਣ ਦੀ ਮੰਗ ਕੀਤੀ ਗਈ ਹੈ | ਇਸ ਡਾਕਘਰ ਦੀ ਇਮਾਰਤ ਸੜਕ ਦੇ ਪੱਧਰ ਤੋਂ ਲਗਭਗ ਚਾਰ ਫੁੱਟ ਨੀਵੀਂ ਹੈ, ਜਿਸ ਕਾਰਨ ਬਰਸਾਤ ਦੇ ਮੌਸਮ ਵਿੱਚ ਇਸ ਵਿੱਚ ਪਾਣੀ ਭਰ ਜਾਂਦਾ ਹੈ | ਵੱਡੀ ਗਿਣਤੀ ਵਿੱਚ ਬਜ਼ੁਰਗ ਲੋਕ, ਅÏਰਤਾਂ, ਪੈਨਸ਼ਨਰ, ਵਿਦਿਆਰਥੀ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਗਾਹਕ ਰੋਜ਼ਾਨਾ ਇਮਾਰਤ ਵਿੱਚ ਆਉਂਦੇ ਹਨ | ਪਿੰਡ ਖਿਓਵਾਲੀ ਦੀ ਸਾਬਕਾ ਸਰਪੰਚ ਸ਼੍ਰੀਮਤੀ ਰੀਨਾ ਬਿਰਾਟ ਨੇ ਕਿਹਾ ਕਿ ਉਹਨਾਂ ਡਾਕਘਰ ਦੀ ਇਮਾਰਤ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ, ਕੇਂਦਰੀ ਸੰਚਾਰ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਭੇਜੀ ਗਈ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਡਾਕਘਰ ਨੂੰ ਤੁਰੰਤ ਕਿਸੇ ਸੁਰੱਖਿਅਤ ਇਮਾਰਤ ਵਿੱਚ ਤਬਦੀਲ ਕੀਤਾ ਜਾਵੇ ਜਾਂ
ਪਿਛਲੀ ਖ਼ਬਰ ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਨਾਕਸ ਸਪਲਾਈ 'ਤੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਨੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨਾਂ '...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।