09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦਿੱਲੀ 'ਚ 10 ਲੱਖ ਤੋਂ ਜ਼ਿਆਦਾ ਔਰਤਾਂ ਦੇ ਬਣੇ ਪਿੰਕ ਸਹੇਲੀ ਸਮਾਰਟ ਕਾਰਡ

ਅਜੀਤ ਡੈਸਕ 14-06-2026
ਨਵੀਂ ਦਿੱਲੀ, 13 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰਾਂਸਪੋਰਟ ਨਿਗਮ ਵਲੋਂ ਬੱਸਾਂ ਵਿਚ ਮੁਫਤ ਯਾਤਰਾ ਕਰਨ ਲਈ ਪਿੰਕ ਸਹੇਲੀ ਸਮਾਰਟ ਕਾਰਡ 3 ਮਾਰਚ 2026 ਤੋਂ ਬਣਾਉਣੇ ਸ਼ੁਰੂ ਕੀਤੇ ਗਏ ਸਨ ਅਤੇ ਇਸ ਸਮੇਂ ਤਕਰੀਬਨ 70 ਕੇਂਦਰਾਂ 'ਤੇ ਇਹ ਸਮਾਰਟ ਕਾਰਡ ਬਣਾਏ ਜਾ ਰਹੇ ਹਨ | ਹਰ ਕੇਂਦਰ 'ਤੇ ਔਰਤਾਂ ਆਪਣੇ ਪਿੰਕ ਸਹੇਲੀ ਸਮਾਰਟ ਕਾਰਡ ਬਣਵਾ ਰਹੀਆਂ ਹਨ, ਜਿਸ ਕਰਕੇ ਅਕਸਰ ਇਨ੍ਹਾਂ ਖੇਤਰਾਂ 'ਤੇ ਭੀੜ ਰਹਿੰਦੀ ਹੈ | ਸਮਾਰਟ ਕਾਰਡ ਵਾਲੇ ਕਰਮਚਾਰੀਆਂ ਨੂੰ ਹੁਣ ਹਰ ਸੋਮਵਾਰ ਛੁੱਟੀ ਮਿਲੇਗੀ, ਜਿਸ ਕਰਕੇ ਇਸ ਦਿਨ ਸਾਰੇ ਕੇਂਦਰਾਂ 'ਤੇ ਸਮਾਰਟ ਕਾਰਡ ਛੁੱਟੀ ਵਾਲੇ ਦਿਨ ਨਹੀਂ ਬਣਨਗੇ | ਹੁਣ ਤੱਕ 10 ਲੱਖ ਤੋਂ ਜ਼ਿਆਦਾ ਪਿੰਕ ਸਹੇਲੀ ਸਮਾਰਟ ਕਾਰਡ ਬਣ ਚੁੱਕੇ ਹਨ | ਇਹ ਸਮਾਰਟ ਕਾਰਡ ਉਨ੍ਹਾਂ ਔਰਤਾਂ ਦੇ ਹੀ ਬਣਾਏ ਜਾ ਰਹੇ ਹਨ ਜਿਨ੍ਹਾਂ ਕੋਲ ਕੇਵਲ ਦਿੱਲੀ ਦਾ ਆਧਾਰ ਕਾਰਡ ਹੋਵੇਗਾ | ਜਿਨ੍ਹਾਂ ਔਰਤਾਂ ਕੋਲ ਇਹ ਕਾਰਡ ਨਹੀਂ ਹੋਵੇਗਾ ਉਨ੍ਹਾਂ ਨੂੰ ਟਿਕਟ ਲਈ ਪੈਸੇ ਖਰਚਣੇ ਪੈਣਗੇ | ਅਜਿਹੀਆਂ ਔਰਤਾਂ ਦੀ ਕਾਫੀ ਗਿਣਤੀ ਦਿੱਲੀ ਵਿਚ ਹੈ ਜੋ ਕਿ ਬਾਹਰਲੇ ਰਾਜਾਂ ਦੀਆਂ ਹਨ ਪਰੰਤੂ ਉਨ੍ਹਾਂ ਕੋਲ ਦਿੱਲੀ ਦਾ ਆਧਾਰ ਕਾਰਡ ਨਹੀਂ ਹੈ | ਇਹ ਪ੍ਰੇਸ਼ਾਨੀ ਜ਼ਿਆਦਾ ਉਸ ਸਮੇਂ ਸਾਹਮਣੇ ਆਵੇਗੀ ਜਦੋਂ ਇਸ ਕਾਰਡ ਰਾਹੀਂ ਔਰਤਾਂ ਦੀ ਬੱਸਾਂ ਵਿਚ ਆਵਾਜ਼ਾਈ ਸ਼ੁਰੂ ਹੋਵੇਗੀ |
ਪਿਛਲੀ ਖ਼ਬਰ ਕਰੋਲ ਬਾਗ ਦੀ ਗੁਫ਼ਾਰ ਮਾਰਕਿਟ ਤੋਂ ਦੋ ਸਾਫਟਵੇਅਰ ਟੈਕਨੀਸ਼ੀਅਨ ਗਿ੍ਫ਼ਤਾਰ ਅਗਲੀ ਖ਼ਬਰ ਕੇਂਦਰ ਸਰਕਾਰ ਨੇ 'ਜੈਪੁਰ ਪੋਲੋ ਗਰਾਊਾਡ' ਨੂੰ ਆਪਣੇ ਕਬਜ਼ੇ 'ਚ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।