10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਈ ਸਾਲਾਂ ਤੋਂ ਭਗੌੜੇ ਅਪਰਾਧੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 14-06-2026
ਨਵੀਂ ਦਿੱਲੀ, 13 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ (ਆਰਥਿਕ ਵਿੰਗ) ਨੇ ਇਕ ਰੀਅਲ ਅਸਟੇਟ ਧੋਖਾਧੜੀ ਦੇ ਮਾਮਲੇ ਵਿਚ ਭਗੌੜਾ ਐਲਾਨੇ ਹੋਏ ਇਕ ਅਪਰਾਧੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦਾ ਨਾਂਅ ਸ਼ਿਵਨੰਦਨ ਸਿੰਘ ਯਾਦਵ ਹੈ ਅਤੇ ਇਹ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸਾਲ 2019 ਤੋਂ ਹੀ ਫਰਾਰ ਚੱਲ ਰਿਹਾ ਸੀ | ਪੁਲਿਸ ਨੇ ਇਸ ਨੂੰ ਲੱਭਣ ਦੀ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਪਰੰਤੂ ਇਹ ਪੁਲਿਸ ਦੇ ਹੱਥ ਨਹੀਂ ਲੱਗਿਆ | ਇਸ ਮਾਮਲੇ ਪ੍ਰਤੀ ਵੱਖ-ਵੱਖ ਪੀੜਤਾਂ ਵਲੋਂ ਪੁਲਿਸ ਕੋਲ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸਨ | ਇਸ ਅਪਰਾਧੀ ਨੇ ਆਕਰਸ਼ਿਤ ਇਸ਼ਤਿਹਾਰਾਂ, ਝੂਠੇ ਭਰੋਸਿਆਂ ਰਾਹੀਂ ਲੋਕਾਂ ਨਾਲ ਠੱਗੀ ਮਾਰੀ ਅਤੇ ਕਾਫੀ ਪੈਸਾ ਇਕੱਠਾ ਕਰ ਲਿਆ | ਪੁਲਿਸ ਨੇ ਇਸ ਅਪਰਾਧੀ ਨੂੰ ਫੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ | ਪੁਲਿਸ ਨੇ ਦੋਸ਼ੀ ਦੇ ਟਿਕਾਣਿਆਂ 'ਤੇ ਵੀ ਛਾਪੇ ਮਾਰੇ | ਅਖੀਰ ਤਕਨੀਕੀ ਵਿਸ਼ਲੇਸ਼ਣ ਅਤੇ ਖੁਫੀਆ ਜਾਣਕਾਰੀ ਲੈਣ ਤੋਂ ਬਾਅਦ ਇਸ ਮੁਲਜ਼ਮ ਨੂੰ ਫਰੀਦਾਬਾਦ (ਹਰਿਆਣਾ) ਤੋਂ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਮਾਮਲੇ ਵਿਚ ਸ਼ਾਮਿਲ ਇਸ ਦੇ ਸਾਥੀਆਂ ਬਾਰੇ ਪੁੱਛ-ਪੜਤਾਲ ਕਰ ਰਹੀ ਹੈ ਅਤੇ ਨਾਲ ਹੀ ਇਸ ਤੋਂ ਪੁੱਛਗਿੱਛ ਵੀ ਕਰ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਸਹੀ ਤੱਥ ਮਿਲ ਸਕਣ |
ਪਿਛਲੀ ਖ਼ਬਰ ਐਨ.ਆਈ.ਐਸ.ਏ. ਨੇ ਨੀਟ ਤੇ ਜੇ.ਈ.ਈ. ਪ੍ਰੀਖਿਆਵਾਂ ਪ੍ਰਤੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ ਅਗਲੀ ਖ਼ਬਰ ਕਰੋਲ ਬਾਗ ਦੀ ਗੁਫ਼ਾਰ ਮਾਰਕਿਟ ਤੋਂ ਦੋ ਸਾਫਟਵੇਅਰ ਟੈਕਨੀਸ਼ੀਅਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।