ਨਵੀਂ ਦਿੱਲੀ,14 ਜੂਨ (ਜਗਤਾਰ ਸਿੰਘ)- ਗੁਰਦੁਆਰਾ ਚੋਣ ਹਲਕਾ ਸ਼ਿਵ ਨਗਰ ਨਾਲ ਸਬੰਧਿਤ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ 'ਵੀਰਜੀ'(ਚੇਅਰਮੈਨ ਗੁਰਬਾਣੀ ਰਿਸਰਚ ਫਾਊਾਡੇਸ਼ਨ) ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ 'ਬੁਲਾਰਾ'(ਸਪੋਕਸਪਰਸਨ) ਨਿਯੁਕਤ ਕੀਤਾ ਗਿਆ ਹੈ ¢ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ.,ਦਿੱਲੀ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਤੇ ਹੋਰ ਆਗੂਆਂ ਦੀ ਮੌਜੂਦਗੀ 'ਚ ਪਰਮਜੀਤ ਸਿੰਘ ਵੀਰਜੀ ਨੂੰ ,ਪਾਰਟੀ ਦੇ ਬੁਲਾਰੇ ਵੱਜੋਂ ਨਿਯੁਕਤੀ ਪੱਤਰ ਦਿੱਤਾ ¢ ਇਸ ਮੌਕੇ ਸ. ਸਰਨਾ ਤੇ ਜੀ.ਕੇ. ਨੇ ਕਿਹਾ ਕਿ ਪਰਮਜੀਤ ਸਿੰਘ ਵੀਰਜੀ ਵੱਲੋਂ ਪਾਰਟੀ ਨੂੰ ਸਮਰਪਿਤ ਅਹਿਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਨਾਲ ਹੀ ਪੰਥਕ ਮਸਲਿਆਂ ਬਾਰੇ ਮੀਡੀਆ ਵਿਚ ਬਹੁਤ ਹੀ ਸੁਚੱਜੇ ਢੰਗ ਨਾਲ ਵਿਚਾਰ ਰੱਖੇ ਜਾਂਦੇ ਹਨ ਅਤੇ ਨਾਲ ਹੀ ਦਿੱਲੀ ਕਮੇਟੀ ਦੇ ਮੌਜੂਦਾ ਮਾੜੇ ਪ੍ਰਬੰਧ ਦੀ ਪੋਲ ਵੀ ਖੋਲ੍ਹੀ ਜਾਂਦੀ ਹੈ ¢ ਇਸ ਤੋਂ ਇਲਾਵਾ ਪਾਰਟੀ ਦਾ ਪੱਖ ਵੀ ਮਜ਼ਬੂਤੀ ਨਾਲ ਪੇਸ਼ ਕੀਤਾ ਜਾਂਦਾ ਹੈ¢ ਇਸੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ ¢ ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਮੇਤ ਸਾਰਿਆਂ ਦਾ ਧੰਨਵਾਦ ਕਰਦਿਆਂ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਪਾਰਟੀ ਵੱਲੋਂ ਜਤਾਏ ਗਏ ਵਿਸ਼ਵਾਸ 'ਤੇ ਉਹ ਪੂਰੀ ਤਰ੍ਹਾਂ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ ਅਤੇ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨੂੰ ਨਿਭਾਉਣਗੇ ¢