ਕਾਲਾਂਵਾਲੀ/ਸਿਰਸਾ, 16 ਜੂਨ (ਭੁਪਿੰਦਰ ਪੰਨੀਵਾਲੀਆ)- ਬੀਕੇਈ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਅÏਲਖ ਨੇ ਦੱਸਿਆ ਕਿ ਰੁਘੂਆਣਾ ਪਿੰਡ ਦੇ ਕਿਸਾਨ ਮਨਦੀਪ ਸਿੰਘ, ਜਗਤਾਰ ਸਿੰਘ ਅਤੇ ਸੁਖਜੀਤ ਸਿੰਘ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਨਾਮੀ ਕੰਪਨੀ ਦੇ ਹਾਈਬਿ੍ਡ ਝੋਨੇ ਦੇ ਬੀਜ ਐਨਕੇ 7104 ਨੂੰ ਬੱਬਰ ਬੀਜ ਭੰਡਾਰ ਸਿਰਸਾ ਤੋਂ ਖਰੀਦਿਆ ਹੈ ਅਤੇ ਇਸਨੂੰ ਆਪਣੇ ਖੇਤਾਂ ਵਿੱਚ ਬੀਜ ਦਿੱਤਾ ਕੀਤਾ ਸੀ ਪਰ ਬਹੁਤ ਉਗਿਆ ਹੈ | ਜਿਸ ਤੋਂ ਬਾਅਦ ਉਹਨਾਂ ਮੌਕੇ 'ਤੇ ਪਹੁੰਚ ਕੇ ਇਸ ਖੇਤ ਦਾ ਨਿਰੀਖਣ ਕੀਤਾ ਅਤੇ ਦੇਖਿਆ ਕਿ ਝੋਨੇ ਪਨੀਰੀ ਘੱਟ ਉੱਗੀ ਹੈ | ਉਹਨਾਂ ਇਸ ਸੰਬੰਧ 'ਚ ਸਿਰਸਾ ਦੇ ਖੇਤੀਬਾੜੀ ਡਿਪਟੀ ਡਾਇਰੈਕਟਰ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਡਿਪਟੀ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਕਿਸਾਨਾਂ ਲਈ ਢੁਕਵਾਂ ਮੁਆਵਜ਼ਾ ਯਕੀਨੀ ਬਣਾਉਣ | ਪੀੜਤ ਕਿਸਾਨਾਂ ਨੇ ਦੱਸਿਆ ਕਿ ਕੰਪਨੀ ਦਾ ਐਨਕੇ 7104 ਝੋਨੇ ਦਾ ਬੀਜ ਮਹਿੰਗੇ ਮੁੱਲ 'ਤੇ ਖਰੀਦਿਆ ਸੀ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਆਪਣੇ ਖੇਤਾਂ ਵਿੱਚ ਬੀਜਿਆ ਸੀ, ਪਰ ਬੀਜ ਬਹੁਤ ਹੀ ਘੱਟ ਉਗਿਆ ਹੈ | ਕਿਸਾਨਾਂ ਦਾ ਦੋਸ਼ ਹੈ ਕਿ ਇਸ ਕੰਪਨੀ ਦੇ ਬੀਜ ਬਹੁਤ ਸਾਰੇ ਖੇਤਾਂ ਵਿੱਚ ਉਗੇ ਹੀ ਨਹੀਂ, ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਬੀਜਣਾ ਪਿਆ ਅਤੇ ਉਹਨਾਂ ਦਾ ਵਿੱਤੀ ਨੁਕਸਾਨ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਤੁਰੰਤ ਪ੍ਰਭਾਵਿਤ ਖੇਤਾਂ ਦਾ ਸਰਵੇਖਣ ਕਰੇ, ਕੰਪਨੀ ਤੋਂ ਬੀਜ ਦੇ ਨਮੂਨੇ ਜਾਂਚ ਲਈ ਭੇਜੇ, ਅਤੇ ਦੋਸ਼ੀ ਪਾਏ ਜਾਣ 'ਤੇ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕਰੇ | ਨਾਲ ਹੀ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਰਾਹਤ ਮਿਲ ਸਕੇ | ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਕਿਸਾਨ ਸੰਗਠਨ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਕਿਸਾਨ ਮਨਦੀਪ ਸਿੰਘ, ਸੁਖਦੀਪ ਸਿੰਘ, ਲਖਵਿੰਦਰ ਲੀਲਾ ਸਾਹੂਵਾਲਾ, ਜਸਪਾਲ ਸਿੰਘ, ਅਸ਼ਵਿੰਦਰ ਸਿੰਘ, ਅੰਗਰੇਜ਼ ਸਿੰਘ, ਭੁਪਿੰਦਰ ਸਿੰਘ, ਮੇਜਰ ਸਿੰਘ, ਅੰਗਰੇਜ਼ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਨਿੱਕਾ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਹਾਈਬਿ੍ਡ ਝੋਨੇ ਦੇ ਬੀਜ ਘੱਟ ਉੱਗਣ ਬਾਰੇ ਸ਼ਿਕਾਇਤ
ਅਜੀਤ ਡੈਸਕ
17-06-2026