ਅਭੈ ਚੌਟਾਲਾ ਦੀ ਗੱਡੀ 'ਚ ਭਰਿਆ 111 ਲੀਟਰ ਪੈਟਰੋਲ, ਚਚੇਰੇ ਭਰਾ ਦੇ ਪੰਪ ਦੀ ਸਪਲਾਈ ਰੁਕੀ ਅਭੈ ਚੌਟਾਲਾ ਨੇ ਦੱਸਿਆ ਲੋਕ ਵਿਰੋਧੀ ਤੇ ਪ੍ਰੇਸ਼ਾਨੀ ਵਧਾਉਣ ਵਾਲਾ ਫੈਸਲਾ-ਕਈ ਪੈਟਰੋਲ ਪੰਪ ਪਹਿਲਾਂ ਵੀ ਭੁਗਤ ਚੁੱਕੇ ਅਜਿਹੀ ਕਾਰਵਾਈ
ਅਜੀਤ ਡੈਸਕ
17-06-2026
ਸਰਕਾਰ ਜਾਗਰੂਕਤਾ 'ਤੇ ਜ਼ੋਰ ਦੇਵੇ : ਗਿਆਨ ਚੰਦ ਮਹਿਤਾ
ਸਿਰਸਾ ਪੈਟਰੋਲ ਪੰਪ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗਿਆਨ ਚੰਦ ਮਹਿਤਾ ਨੇ ਦੱਸਿਆ ਕਿ ਹਰਿਆਣਾ ਤੇ ਰਾਜਸਥਾਨ 'ਚ ਤੇਲ ਦੀਆਂ ਕੀਮਤਾਂ 'ਚ ਕਰੀਬ 10 ਰੁਪਏ ਪ੍ਰਤੀ ਲੀਟਰ ਦਾ ਫਰਕ ਹੈ | ਇਸ ਕਾਰਨ ਸਰਹੱਦੀ ਖੇਤਰਾਂ 'ਚ ਤੇਲ ਦੀ ਗੈਰ-ਕਾਨੂੰਨੀ ਵਿਕਰੀ ਤੇ ਤਸਕਰੀ ਵਧੀ ਸੀ | ਇਸ ਨੂੰ ਰੋਕਣ ਲਈ ਸਰਕਾਰ ਨੇ ਆਨਲਾਈਨ ਬਲਾਕ ਸਿਸਟਮ ਲਾਗੂ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਲਾਬਾਜ਼ਾਰੀ ਰੋਕਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ |